ਭੂਮਿਕਾ
(ਏਸ ਨੂੰ ਪੜੇ ਬਿਨਾਂ ਪੁਸਤਕ ਦਾ ਸੁਆਦ ਨਹੀਂ ਆਵੇਗਾ)
ਵਾਹਿਗੁਰੂ ਦਾ ਲਖ ਲਖ ਸ਼ੁਕਰ ਹੈ ਕਿ ਮੈਂ ਇਕ ਅਜੇਹੀ ਅਦੁਤੀ ਤੇ ਲਾਭਦਾਇਕ ਪੁਸਤਕ ਨੂੰ ਆਪਣੇ ਪੰਜਾਬੀ ਪੜੇ ਸੱਜਣਾਂ ਦੀ ਸੇਵਾ ਵਿਚ ਹਾਜ਼ਰ ਕਰਨ ਦੇ ਯਤਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਕਿ ਜਿਸਨੂੰ ਮੈਂ ਮਨੁੱਖ ਜਾਤੀ ਦੇ ਹਰੇਕ ਬੁੱਢੇ, ਬੱਚੇ,ਜਵਾਨ, ਬਾਲ, ਇਸਤੀ ਅਤੇ ਮਰਦ ਲਈ ਅਤਯੰਤ ਲਾਭਕਾਰੀ ਸਮਝਦਾ ਹਾਂ।
ਏਹ ਵਡਮੁੱਲੀ ਪੋਥੀ ਅੱਜ ਤੋਂ ਕਈ ਸੌ ਵਰ੍ਹੇ ਪਹਿਲਾਂ ਦੀ ਲਿਖੀ ਹੋਈ ਹੈ! ਏਸ ਦੇ ਧਰਮੀ ਅਤੇ ਨੇਕ ਕਰਤਾਂ ਦੇ ਪਵਿੱਤ੍ਰ ਨਾਮ ਦਾ ਅਜ ਤਕ ਕਿਸੇ ਨੂੰ ਪਤਾ ਨਹੀਂ ਲੱਗਾ, ਨਹੀਂ ਤਾਂ ਹੁਣ ਤਕ ਯੂਰਪ ਤੇ ਅਮ੍ਰੀਕਾ ਦੇ ਸਾਰੇ ਦੇਸ਼ਾਂ ਵਿਚ ਜ਼ਰੂਰ ਓਸ ਨੇਕ ਮਰਦ ਦੀਆਂ ਕਈ ਯਾਦਗਾਰਾਂ ਕਾਇਮ ਹੋ ਚੁਕੀਆਂ ਹੁੰਦੀਆਂ।
ਏਸ ਅਦੁਤੀ ਪੁਸਤਕ ਦੇ ਦੁਨੀਆਂ ਵਿਚ ਪ੍ਰਗਟ ਹੋਣ ਦੀ ਸਾਖੀ ਵੱਡੀ ਸੁਆਦਲੀ ਹੈ। ਭਾਰਤ ਵਚਖ ਦੇ ਉਤ੍ਰ ਵੱਲ ਇੱਕ ਵੱਡਾ ਸਾਰਾ ਪਹਾੜੀ ਦੇਸ਼ ਹੈ, ਜਿਸ ਨੂੰ ਤਿੱਬਤ ਆਖਦੇ ਹਨ ਅਤੇ ਆਰੀਆਂ ਦੀਆਂ ਧਰਮ ਪੁਸਤਕਾਂ ਵਿਚ ਲਿਖਯਾ ਹੈ ਕਿ ਸਿਸ਼ਟੀ ਦੀ ਉਤਪਤੀ ਸਭ ਤੋਂ ਪਹਿਲਾਂ ਤਿੱਬਤ ਵਿਚ ਹੀ ਹੋਈ ਸੀ। ਮੁੱਢ ਤੋਂ ਹੀ ਤਿੱਬਤ ਦੇ ਲੋਕ ਆਪਣੇ ਗੁਰੂਆਂ ਦੀ - ਜਿਨ੍ਹਾਂ ਨੂੰ “ਲਾਮਾ” ਕਿਹਾ ਜਾਂਦਾ ਹੈ - ਵੱਡੀ ਇੱਜ਼ਤ ਕਰਦੇ ਆਏ ਹਨ। ਉਂਜ ਤਾਂ ਸਾਰੇ ਦੇਸ ਵਿਚ