(੨੯)
ਲੈਂਦਾ ਭੁੱਖ ਦੇ ਦੁੱਖ ਨੂੰ ਟਾਲ ਬੰਦਾ।
ਸਬਰ ਹੀਣ ਲੋਭੀ ਹਿਰਸਾਂ ਵਿੱਚ ਮਰਦਾ,
ਹੁੰਦਾ ਦੁਖੀ ਐਸਾ ਵਾਲ ਵਾਲ ਬੰਦਾ।
'ਚਰਨ' ਵਾਂਗ ਕਰ ਸਬਰ,ਫਿਰਲੋਕ ਨੀਵਣ
ਹੋ ਬੇਸਬਰ ਨਾਂ ਬਣੀ ਚੰਡਾਲ ਬੰਦਾ।
ਸ੍ਰੀ ਗੁਰੁ ਗ੍ਰੰਥ ਪ੍ਰਮਾਣ
(੧) ਬਿਨਾ ਸੰਤੋਖ ਨਹੀ ਕਉ ਰਾਜੇ।
(੨) ਰੁਖੀ ਸੁਖੀ ਖਾਇਕੇ ਠੰਢਾ ਪਾਣੀ ਪੀਓ।
ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ।
(੩) ਸੰਤੋਖ ਆਇਆ ਮਨ ਪੂਰਾ ਪਾਇ।
ਫਿਰ ਫਿਰ ਮਾਂਗਣ ਹੋ ਜਾਇ।
੮-ਪਰਹੇਜ਼ਗਾਰੀ
ਏਸ ਜੀਵਨ ਵਿਚ ਸਭ ਤੋਂ ਚੰਗੀ ਖੁਸ਼ੀ ਜੋ ਤੈਨੂੰ ਮਿਲ ਸਕਦੀ ਹੈ ਓਹ ਵਾਹਿਗੁਰੂ ਦੀ ਬਖਸ਼ੀ ਹੋਈ ਅਰੋਗਤਾ ਅਤੇ ਸਰੀਰਕ ਬਲ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਜੇ ਤੈਨੂੰ ਏਹ ਨਿਆਮਤਾਂ ਮਿਲੀਆਂ ਹੋਈਆਂ ਹਨ ਅਤੇ ਤੂੰ ਬੁੱਢੇ ਵਾਰੇ ਵਿੱਚ ਵੀ ਏਹਨਾਂ ਦਾ ਅਨੰਦ ਲੁੱਟਣਾ ਚਾਹੁੰਦਾ ਹੈ ਤਾਂ ਕਾਮ-ਪੁਜਾ ਅਤੇ ਬਦਮਾਸ਼ੀ ਤੋਂ ਦੂਰ ਰਹੁ ਅਤੇ ਉਸਦੇ ਮਜ਼ਿਆਂ ਤੇ ਸੁਆਦਾਂ ਨੂੰ ਦੂਰ ਤੋਂ ਹੀ ਸਲਾਮ ਕਰ।
ਜਦੋਂ ਏਸਦੇ ਹਾਵ ਭਾਵ ਪ੍ਰਗਟ ਹੁੰਦੇ ਹਨ ਅਤੇ ਜਦੋਂ ਓਹ ਆਪਣੀ ਮਸਕਾਹਟ ਵਾਲੀ ਨਜ਼ਰ ਤੇਰੇ ਉਤੇ ਪਾਉਂਦੀ ਹੈ ਅਤੇ ਤੈਨੂੰ ਦੁਨੀਆਂ ਦੇ ਮਜ਼ੇ ਲੁੱਟਣ ਵੱਲ ਪ੍ਰੇਰਦੀ ਹੈ, ਓਹ