(੩੦
ਵੇਲਾ ਤੇਰੇ ਵਾਸਤੇ ਵੱਡੇ ਖਤਰੇ ਦਾ ਹੁੰਦਾ ਹੈ। ਓਸ ਵੇਲੇ ਤੂੰ ਤਦੇ ਹੀ ਬਚ ਸਕਦਾ ਹੈ ਜੇ ਅਕਲ ਦ੍ਰਿੜ੍ਹਤਾ ਨਾਲ ਤੇਰੀ ਆਗੂ ਬਣੇ। ਜੇ ਤੂੰ ਓਸ ਵੇਲੇ ਬਦਮਾਸ਼ੀ ਦੇ ਝੂਠੇ ਸੁਆਦਾਂ ਦੇ ਵੱਸ ਹੋ ਜਾਵੇਂ ਤਾਂ ਤੂੰ ਸਖਤ ਧੋਖਾ ਖਾਵੇਂਗਾ ਅਤੇ ਵੱਡਾ ਅਸਹਿ ਨਕਸਾਨ ਉਠਾਵੇਂਗਾ। ਬਦਮਾਸ਼ੀ ਤੇ ਕਾਮ-ਚੇਸ਼ਟਾ ਦੀ ਠਗਾਊ ਖੁਸ਼ੀ ਦੇ ਰੰਗ ਦੁੱਖਾਂ ਵਿੱਚ ਬਦਲ ਜਾਂਦੇ ਹਨ ਅਤੇ ਜੇਕਰ ਤੂੰ ਓਸਦੇ ਸੁਆਦਾਂ ਦੇ ਮਜ਼ਿਆਂ ਦਾ ਅਨੰਦ ਬਹੁਤ ਚਿਰ ਤਕ ਲੁਟਦਾ ਰਹੇਂ ਤਾਂ ਉਨ੍ਹਾਂ ਦਾ ਅੰਤ ਭਿਅੰਕਰ ਦੁੱਖ ਤੇ ਮੌਤ ਹੋਵੇਗਾ। ਤੂੰ ਬਦਮਾਸ਼ੀ ਦੇ ਪ੍ਰੇਮੀਆਂ ਵਲ ਧਿਆਨ ਕਰ। ਏਸਦੇ ਮਜ਼ਿਆਂ ਦਾ ਜਿਨ੍ਹਾਂ ਨੇ ਧੋਖਾ ਖਾਧਾ ਹੈ ਓਹਨਾਂ ਦੀ ਹਾਲਤ ਵੇਖ ਅਤੇ ਜੋ ਏਸਦੇ ਧੋਖੇ ਵਾਲੇ ਜਾਲ ਵਿਚ ਫਸ ਚੁੱਕੇ ਹਨ ਓਹਨਾਂ ਦੀ ਮੰਦ ਦਸ਼ਾ ਤੋਂ ਸਿੱਖਿਆ ਪ੍ਰਾਪਤ ਕਰਕੀ ਓਹ ਗਰੀਬ, ਕੰਗਾਲ, ਕਮਜ਼ੋਰ, ਨਿਰਬਲ, ਰੋਗੀ ਤੇ ਹਿੰਮਤ ਤੋਂ ਖਾਲੀ ਨਹੀਂ ਹੋ ਗਏ? ਓਹ ਥੋੜੇ ਦਿਨਾਂ ਦੇ ਮਜ਼ੇ ਲੱਟਕੇ ਹੁਣ ਸਾਰੀ ਉਮਰ ਦੇ ਦੁਖਾਂ ਵਿਚ ਜਕੜੇ ਹੋਏ ਹਨ, ਓਹਨਾਂ ਦੇ ਅੰਦਰ ਹਿੰਮਤ ਤੇ ਹੌਸਲੇ ਦਾ ਨਾਉਂ ਵੀ ਨਹੀਂ ਰਿਹਾ, ਓਹਨਾਂ ਦੀਆਂ ਖਾਹਸ਼ਾਂ ਵੀ ਮਰ ਚੁਕੀਆਂ ਹਨ, ਦੁਨੀਆਂ ਦੇ ਮਜ਼ਿਆਂ ਤੋਂ ਓਹਨਾਂ ਨੂੰ ਘਿਣਾ ਹੋ ਗਈ ਹੈ, ਬਦਮਾਸ਼ੀ ਦੇ ਬੇਤਨਖਾਹ ਨੌਕਰ ਬਣਕੇ ਅੰਤ ਓਹ ਏਸੇ ਦਾ ਸ਼ਿਕਾਰ ਬਣ ਗਏ ਹਨ। ਜੇਹੜੇ ਲੋਕ ਵਾਹਿਗੁਰੂ ਦੀਆਂ ਦਾਤਾਂ ਨੂੰ ਬੁਰੇ ਪਾਸੇ ਵਰਤਦੇ ਹਨ ਓਹਨਾਂ ਦਾ ਕੁਦਰਤੀ ਅੰਤ ਏਹੋ ਹੁੰਦਾ ਹੈ।
ਪਰ, ਔਹ ਕੇਹੜੀ ਤੀਵੀਂ ਹੈ ਜੋ ਵੱਡੀ ਆਨ ਬਾਨ ਨਾਲ