(੩੧)
ਔਸ ਮੈਦਾਨ ਵਿੱਚੋਂ ਠਮਕ ਠਮਕ ਜਾ ਰਹੀ ਹੈ? ਓਸ ਦੇ ਮੂੰਹ ਦੀ ਲਾਲੀ ਉਤੇ ਗੁਲਾਬ ਕੁਰਬਾਨ ਹੁੰਦਾ ਹੈ, ਓਸਦੇ ਬੁੱਲ੍ਹਾਂ ਦੇ ਵਿਚਕਾਰੋਂ ਸਵੇਰਸਾਰ ਦੀ ਸੁਹਾਉਣੀ ਬਹਾਰ ਨਿਕਲਦੀ ਹੈ, ਓਸ ਦੀਆਂ ਅੱਖਾਂ ਵਿਚ ਪਵਿਤ੍ਰ ਤੇ ਸ਼ਰਮੀਲੀ ਖੁਸ਼ੀ ਦੀ ਝਲਕ ਹੈ, ਓਹ ਆਪਣੇ ਦਿਲ ਦੀ ਭਰਵੀਂ ਪ੍ਰਸੰਨਤਾ ਅਤੇ ਖੁਸ਼ੀ ਦੀ ਲਹਿਰ ਵਿਚ ਗੀਤ ਗਾਉਂਦੀ ਜਾਂਦੀ ਹੈ। ਇਸ
ਏਸਦਾ ਨਾਉਂ 'ਅਰੋਗਤਾ' ਹੈ। ਓਹ 'ਕਸਰਤ' ਦੀ ਧੀ ਹੈ ਅਤੇ 'ਪਰਹੇਜ਼ਗਾਰੀ' ਦੇ ਢਿਡੋਂ ਜਮੀ ਹੈ, ਏਨ੍ਹਾਂ ਦੇ ਪੁਤ੍ਰ ਵੱਡੇ ਬਹਾਦਰ, ਤਕੜੇ, ਹੌਸਲੇ ਵਾਲੇ, ਸੁੰਦਰ ਅਤੇ ਹਸਮੁਖੇ ਹਨ। ਆਪਣੀ ਭੈਣ ਦੇ ਗੁਣ ਓਹਨਾਂ ਦੇ ਅੰਦਰ ਵੀ ਲਭਦੇ ਹਨ, ਬਲ ਓਹਨਾਂ ਦੀਆਂ ਰਗਾਂ ਨੂੰ ਉਭਾਰਦਾ ਹੈ, ਤਾਕਤ ਓਹਨਾਂ ਦੀਆਂ ਹੱਡੀਆਂ ਦੇ ਅੰਦਰ ਰਹਿੰਦੀ ਹੈ ਅਤੇ ਮੇਹਨਤ ਓਹਨਾਂ ਦਾ ਨਿੱਤ ਦਾ ਦਿਲ ਪਰਚਾਵਾ ਹੈ, ਉਨ੍ਹਾਂ ਦੇ ਪਿਓ ਦੀ ਕ੍ਰਿਪਾ ਨਾਲ ਓਹਨ ਦੀਆਂ ਖਾਹਸ਼ਾਂ ਜੋਸ਼ ਵਿੱਚ ਆਉਂਦੀਆਂ ਹਨ ਅਤੇ ਮਾਂ ਦੀ ਖੁਰਾਕ ਨਾਲ ਓਹਨਾਂ ਦੇ ਸਰੀਰ ਮੋਟੇ ਤਾਜ਼ੇ ਹੋ ਜਾਂਦੇ ਹਨ। ਇੰਦ੍ਰਿਆਂ ਦੀਆਂ ਖਾਹਸ਼ਾਂ ਨਾਲ ਲੜਨਾ ਓਹਨਾਂ ਦਾ ਕੰਮ ਹੈ ਅਤੇ ਭੈੜੀਆਂ ਵਾਦੀਆਂ ਨੂੰ ਨੇੜੇ ਨਾ ਆਉਣ ਦੇਣਾ ਓਹਨਾਂ ਦਾ ਮਾਨ ਅਤੇ ਫਖਰ ਹੈ।
ਏਹਨਾਂ ਦੀਆਂ ਦਿਲ ਪਰਚਾਵੇ ਵਾਲੀਆਂ ਖੇਡਾਂ ਵੱਡੀਆਂ ਚੰਗੀਆਂ ਹਨ,ਤਦੇ ਓਹ ਅਜੇ ਤਕ ਜੀਉਂਦੇ ਹਨ,ਏਹਨਾਂ ਦੀ ਖੁਸ਼ੀ ਦਾ ਘੇਰਾ ਛੋਟਾ,ਪਰ ਹਰਤਰਾਂ ਦੀ ਚਿੰਤਾ ਤੇ ਘਬਰਾਹਟ ਤੋਂ ਰਹਿਤ ਹੈ। ਇਹਨਾਂ ਦਾ ਲਹੂ ਪਵਿੱਤ੍ਰ ਹੈ,ਏਨਾਂ ਦੇ ਦਿਲ