ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਖੰਡ ਲਿਵਾੜ" ਵਾਲੀ ਪਰੀ ਰੂਪ ਡਾਇਣ ਦੇ ਨੇੜੇ ਨਾਂ ਢੁੱਕੀ, ਤੇ ਏਸ ਦੀਆਂ ਪਿਆਰੀਆਂ ਗੱਲਾਂ ਸੁਣਨ ਵਾਸਤੇ ਆਪਣੇ ਕੰਨ ਅੱਗੇ ਨਾ ਕਰੀ, ਜੇ ਤੂੰ ਏਸ ਦੀ ਪ੍ਰੇਮ-ਭਰੀ ਨਜ਼ਰ ਦੇ ਤੀਰ ਨਾਲ ਫੱਟੜ ਹੋ ਗਿਆ ਜਾਂ ਏਸਦੀ ਮਿੱਠੀ ਅਵਾਜ਼ ਨੂੰ ਧਿਆਨ ਨਾਲ ਸੁਣੇਗਾ ਜਾਂ ਜੇ ਕਰ ਤੂੰ ਏਸਦੀਆਂ ਨਾਜ਼ਕ ਬਾਹਾਂ ਆਪਣੇ ਗਲ ਵਿਚ ਪੈਣ ਦਿਤੀਆਂ ਤਾਂ ਤੂੰ ਸਦਾ ਵਾਸਤੇ ਏਸਦਾ ਕੈਦੀ ਬਣ ਜਾਵੇਗਾ। ਬਦਨਾਮੀ, ਦੁਰ ਦੁਰ, ਰੋਗ, ਕੰਗਾਲੀ, ਚਿੰਤਾ ਅਤੇ ਪਛਤਾਵਾ ਤੇਰੇ ਪੱਲੇ ਪਵੇਗਾ। ਭੋਗ ਬਿਲਾਸ, ਕਾਮ-ਚੇਸ਼ਟਾ ਅਤੇ ਬਦਮਾਸ਼ੀ ਨਾਲ ਤਾਕਤ ਤੇਰੀਆਂ ਹੱਡੀਆਂ ਵਿਚੋਂ ਚੂਰ ਹੋ ਜਾਵੇਗੀ, ਅਤੇ ਅਰੋਗਤਾ ਤੇਰੇ ਸਰੀਰ ਵਿਚੋਂ ਨਿਕਲਕੇ ਤੁਰ ਜਾਵੇਗੀ, ਤੇਰੀ ਉਮਰ ਘਟ ਜਾਵੇਗੀ ਅਤੇ ਓਹ ਥੋੜੀ ਉਮਰ ਵੀ ਦੂਰ ਦੁਰ ਤੇ ਫਿਟ ਫਿਟ ਵਿਚ ਹੀ ਬੀਤੇਗੀ, ਤੈਨੂੰ ਚਿੰਤਾ ਤੇ ਗਮ ਘਣ ਖਾਧੀ ਲਕੜੀ ਵਾਂਗ ਪੋਲਾ ਕਰ ਦੇਣਗੇ ਅਤੇ ਕੋਈ ਆਦਮੀ ਤੈਨੂੰ "ਬਦਮਾਸ਼, ਰੰਡੀ ਬਾਜ਼ ਤੇ ਕਾਮੀ" ਆਖਕੇ ਤੇਰੇ ਉਤੇ ਤਰਸ ਨਹੀਂ ਖਾਵੇਗਾ।

ਬੈਂਤ:

ਬਚੋ ਨਸ਼ੇ ਤੋਂ, ਕਾਮ ਦੇ ਵੇਗ ਪਾਸੋਂ,
ਬਚੋ ਵਿਸ਼ੇ ਦੇ ਜ਼ਹਿਰੀ ਅਨੰਦ ਪਾਸੋਂ।
ਅੰਤ ਰੋਗ, ਤੇ ਦੁੱਖ, ਕੰਗਾਲਤਾ ਵੀ,
ਹੈ ਅਵੱਸ਼ ਮਿਲਦੀ ਕਮਾਨੰਦ ਪਾਸੋਂ।
ਸੁਆਦ ਨਿਮਖ ਤੇ ਕੋਟ ਹੀ ਦਿਵਸ ਦੁਖੜੇ,
ਲੈਣਾ ਕੀ ਇਸ ਗੰਢੜੀ ਗੰਦ ਪਾਸੋਂ