ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਇਸਦਾ ਰੂਪ ਸੁੰਦਰ ਹੈ ਪਰ ਜ਼ਹਿਰ ਭਰਿਆ,
ਭੱਜੋ ਦੁਰ ਇਸ ਠੱਗਣੇ ਚੰਦ ਪਾਸੋਂ।
ਇਸਦੇ ਮਜ਼ੇ ਤੋਂ ਜੇਹੜੇ ਪਰਹੇਜ਼ ਕਰਦੇ,
ਲੋਕਾਂ ਵਿੱਚ ਮਾਨੀ ਨੇਕ ਨਾਮ ਹੁੰਦੇ ਧਨ,
ਅਰੋਗਤਾ, ਤੇਜ, ਬਲ, ਰੂਪ ਸਾਰੇ,
ਆਣ ਓਹਨਾਂ ਦੇ ਦਾਸ ਗੁਲਾਮ ਹੁੰਦੇ।
ਐਪਰ ਫਸਣ ਜੋ ਹੈਨ 'ਬਦਮਾਸ਼' ਬਣਦੇ,
ਦੁਨੀਆਂ ਵਿੱਚ ਸ਼ੈਤਾਨ, ਬਦਨਾਮ ਹੁੰਦੇ।
'ਚਰਨ' ਰੱਖ ਸੰਭਾਲਕੇ ਏਸ ਰਾਹੋਂ,
ਏਸ ਰਾਹ ਹਨ ਜ਼ਹਿਰ ਦੇ ਦਾਮ ਹੁੰਦੇ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ-

ਹਉਮੈ ਰੋਗ ਮਾਨੁਖ ਕਉ ਦੀਨਾ ਕਾਮ ਰੋਗ
ਮੈਗਲ ਬਸ ਕੀਨਾ।ਸਰ ਰੋਗ ਪਚ ਮੁਏ ਪਤੰਗਾ
ਨਾਦ ਰੋਗ ਖਪ ਗਏ ਕਰੰਗਾ।ਜਿਹਵਾ ਰੋਗ ਮੀਨ
ਗ੍ਰਸ ਆਨੋ॥ ਬਾਸਨ ਰੋਗ ਭਵਰ ਬਿਨਸਾਨੋ।
ਹੇਤ ਰੋਗ ਕਾ ਸਗਲ ਸੰਸਾਰਾ ਤਿਬਧ ਰੋਗ ਮਹਿ
ਬਧੇ ਬਿਕਾਰਾ। ਜੋ ਜੋ ਦੀਸੈ ਸੋ ਸੋ ਰੋਗੀ। ਰੋਗ
ਰਹਿਤ ਮੇਰਾ ਸਤਿਗੁਰ ਜੋਗੀ। ਤੁਟੇ ਬੰਧਨ ਸਾਧ
ਸੰਗ ਪਾਇਆ। ਕਹੁ ਨਾਨਕ ਗੁਰ ਰੋਗ ਮਿਟਾਇਆ।।