ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੭)
ਆਸ ਨਾਲ ਹੈ ਹੌਸਲਾ ਜਾਗ ਪੈਂਦਾ,
ਚਾਹੀਏ ਰਿਦੇ ਦੇ ਵਿੱਚ ਧਰਵਾਸ ਹੋਣਾ।
ਕੋਈ ਕੰਮ ਨਾਮੁਮਕਿਨ ਨਾਂ ਵਿੱਚ ਜਗ ਦੇ,
ਢਾ ਕੇ ਹੌਸਲਾ ਨਾਂ ਦਖ ਦੇ ਦਾਸ ਹੋਣਾ।
ਨੇਕ ਆਸ ਨੂੰ ਪੂਰਦਾ ਰੱਬ ਹਰ ਦਮ
ਉਸਦਾ ਸ਼ੁਕਰ ਚਾਹਏ ਸ੍ਵਾਸ ਸ੍ਵਾਸ ਹੋਣਾ।
ਨਾਲ ਆਸ ਦੇ ਹੋਵੇ ਸੰਸਾਰ ਕਾਇਮ,
ਮਰਨਾ ਆਪ ਹੈ ਮਾਨੋ ਨਿਰਾਸ ਹੋਣਾ।
ਭੈੜੀ ਆਸ ਨੂੰ ਛੱਡਕੇ ਨੇਕ ਬਣ ਜਾ,
ਨਰਕ ਅਗਨ ਹੈ ਪਾਪ ਦਾ ਪਾਸ ਹੋਣਾ।
"ਚਰਨ" ਰੱਖ ਤੂੰ ਨੇਕੀ ਤੇ ਆਸ ਰਸਤੇ,
ਜੇਕਰ ਚਾਹੇਂ ਸਚਖੰਡ ਦਾ ਵਾਸ ਹੋਣਾ।
ਸ੍ਰੀ ਗੁਰੂ ਗ੍ਰੰਥ ਪ੍ਰਮਾਣ:
(੧) ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਇ ਪਾਈ॥
(੨) ਏਕ ਉਪਰ ਜਿਸ ਜਨ ਕੀ ਆਸਾ॥
ਤਿਸ ਕੀ ਕਟੀਐ ਜਮ ਕੀ ਫਾਸਾ॥
(੩) ਮੇਰੇ ਮਨ ਆਸ ਕਰ ਹਰਿ ਪ੍ਰੀਤਮ ਅਪਨੇ ਕੀ
ਜੋ ਤੁਝ ਤਾਰੈ ਤੇਰਾ ਕੁਟੰਬ ਸਭ ਤਰਾਈ॥
੧੦-ਖੁਸ਼ੀ ਅਤੇ ਚਿੰਤਾ
ਖੁਸ਼ੀ ਦੇ ਜੋਸ਼ ਨਾਲ ਆਪਣੇ ਦਿਲ ਨੂੰ ਅਸਮਾਨ ਉਤੇ ਨਾਂ ਚੜ੍ਹਾ ਅਤੇ ਨਾ ਹੀ ਚਿੰਤਾ ਦੇ ਭਾਰ ਹੇਠਾਂ ਆਪਣੇ ਦਿਲ