(੩੮)
ਨੂੰ ਦੱਬ। ਨਾ ਤਾਂ ਦੁਨੀਆਂ ਦੀ ਖੁਸ਼ੀ ਤੈਨੂੰ ਐਨਾ ਉਛਾਲੇ ਅਤੇ ਨਾਂ ਹੀ ਸੰਸਾਰ ਦੀ ਚਿੰਤਾ ਤੈਨੂੰ ਐਨਾਂ ਨੀਵਾਂ ਕਰੇ ਕਿ ਓਹ ਹਦੋਂ ਵਧ ਜਾਵੇ।
ਦੇਖੋ! ਖੁਸ਼ੀ ਦਾ ਘਰ ਔਹ ਸਾਮਣੇ ਨਜ਼ਰ ਆਉਂਦਾ ਹੈ। ਓਸਦੇ ਬਾਹਰ ਰੰਗ ਕੀਤਾ ਹੋਯਾ ਹੈ ਜਿਸ ਨਾਲ ਓਹ ਬਹੁਤ ਸੋਹਣਾ ਮਲੂਮ ਹੁੰਦਾ ਹੈ, ਏਸਦੇ ਅੰਦਰੋਂ ਖੁਸ਼ੀ ਦਾ ਰੌਲਾ ਅਤੇ ਪ੍ਰਸੰਨਤਾ ਦੇ ਜੈਕਾਰਿਆਂ ਦੀ ਅਵਾਜ਼ ਆ ਰਹੀ ਹੈ, ਜਿਸ ਨਾਲ ਓਹ ਝੱਟ ਪਛਾਣਿਆਂ ਜਾਂਦਾ ਹੈ। ਇਸਦੀ ਮਾਲਕ ਬੂਹੇ ਅੱਗੇ ਖਲੋਤੀ ਲੰਘਦੇ ਜਾਂਦਿਆਂ ਨੂੰ ਅਪਣੀ ਵਲ ਸੱਦਦੀ ਹੈ, ਓਹ ਗਾਉਂਦੀ ਹੈ ਅਤੇ ਉੱਚੀ ਉੱਚੀ ਰੌਲਾ ਪਾਉਂਦੀ ਹੈ ਅਤੇ ਪਾਗਲਾਂ ਵਾਂਗ ਦਬਾ ਦਬ ਹਸਦੀ ਜਾਂਦੀ ਹੈ। ਓਹ ਲੋਕਾਂ ਨੂੰ ਅੰਦਰ ਸਦਦੀ ਹੈ ਅਤੇ ਓਹਨਾਂ ਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਦਾ ਅਨੰਦ ਲੁੱਟਣ ਵਾਸਤੇ ਪ੍ਰੇਰਦੀ ਹੈ,ਓਹ ਕਹਿੰਦੀ ਹੈ ਕਿ ਏਹ ਸਮਿਆਨ ਤੁਹਾਨੂੰ ਦੁਨੀਆਂ ਵਿੱਚ ਹੋਰ ਕਿਸੇ ਥਾਂ ਨਹੀਂ ਮਿਲਨਗੇ। ਪਰ ਤੂੰ ਏਸਦੇ ਘਰ ਦੇ ਪਾਸ ਕਦੇ ਨਾਂ ਜਾਵੀਂ ਅਤੇ ਨਾਂ ਹੀ ਓਹਨਾਂ ਲੋਕ ਨਾਲ ਮਿਤ੍ਰਤਾ ਪਾਵੀਂ ਜੋ ਏਸ ਘਰ ਵਿਚ ਆਉਂਦੇ ਜਾਂਦੇ ਹਨ। ਓਹ ਲੋਕ ਆਪਣੇ ਆਪ ਨੂੰ ਖੁਸ਼ੀ ਦੇ ਪਤ ਸਦਵਾਉਂਦੇ ਹਨ, ਓਹ ਖੂਬ ਹਸਦੇ ਅਤੇ ਪ੍ਰਸੰਨ ਨਜ਼ਰ ਆਉਂਦੇ ਹਨ, ਪਰ ਏਹਨਾਂ ਦੇ ਸਾਰੇ ਕੰਮਾਂ ਤੋਂ ਸ਼ੁਦਾ ਅਤੇ ਮੂਰਖਤ ਦਸਦੀ ਹੈ। ਓਹਨਾਂ ਦੇ ਹੱਥ ਸ਼ਰਾਰਤਾਂ ਨਾਲ ਭਰੇ ਹੋਏ ਹਨ, ਓਹਨਾਂ ਦੇ ਪੈਰ ਬੁਰਿਆਈ ਵਲ ਜਾਂਦੇ ਹਨ, ਓਹਨਾਂ ਦੇ ਆਲੇ ਦੁਆਲੇ ਖਤਰੇ ਹਨ ਅਤੇ ਤਬਾਹੀ ਦਾ ਵੱਡਾ ਅਜਗਰ ਓਹਨਾਂ ਵੱਲ