ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਦੇ ਪੱਕੇ ਯਾਰ ਹਨ।

ਕਿ ਤੂੰ ਆਪਣੀ ਲਚਾਰੀ ਉਤੇ ਧਿਆਨ ਕਰ ਅਤੇ ਦੁਜਿਆਂ ਦੀਆਂ ਗਲਤੀਆਂ ਤੇ ਕਮਜ਼ੋਰੀਆਂ ਨੂੰ ਖਿਮਾ ਕਰ, ਯਾਦ ਰੱਖ ਕਿ ਓਹ ਵੀ ਤੇਰੇ ਜੇਹੇ ਆਦਮੀ ਹੀ ਹਨ।

ਕ੍ਰੋਧ ਨੂੰ ਆਪਣੇ ਕਲੇਜੇ ਦੇ ਅੰਦਰ ਕਦੇ ਨਾ ਪਾਲ, ਕਿਉਂਕਿ ਇਹ ਓਹ ਤਲਵਾਰ ਹੈ ਜਿਸ ਨਾਲ ਆਪਣਾ ਦਿਲ ਅਤੇ ਮਿੱਤ੍ਰ ਦਾ ਸਿਰ ਕੱਟਿਆ ਜਾਂਦਾ ਹੈ। ਜੇ ਤੂੰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਬਰ ਨਾਲ ਝੱਲ ਲਿਆ ਕਰੇਂ ਤਾਂ ਏਹਦੇ ਵਿਚ ਤੇਰੀ ਸਿਆਣਪ ਸਮਝੀ ਜਾਵੇਗੀ। ਜੇ ਤੂੰ ਅਜੇਹੀਆਂ ਗੱਲਾਂ ਨੂੰ ਭੁਲਾ ਦਿਆ ਕਰੇ ਤਾਂ ਤੇਰਾ ਦਿਲ ਤੈਨੂੰ ਮੰਦਾ ਚੰਗਾ ਨਹੀਂ ਕਹੇਗਾ। ਤੈਨੂੰ ਪਤਾ ਨਹੀਂ ਕਿ ਕ੍ਰੋਧੀ ਆਦਮੀ ਦੀ ਮੱਤ ਮਾਰੀ ਜਾਂਦੀ ਹੈ? ਜਿਸ ਵੇਲੇ ਤੂੰ ਗੁੱਸੇ ਵਿਚ ਨਾ ਹੋਵੇ ਅਤੇ ਤੇਰੀ ਸੁਰਤ ਟਿਕਾਣੇ ਹੋਵੇ ਤਾਂ ਤੂੰ ਦੁਜਿਆਂ ਦੇ ਗੱਲ ਤੋਂ ਸਿੱਖਯਾ ਲੈ। ਕ੍ਰੋਧ ਦੀ ਹਾਲਤ ਵਿਚ ਕਦੇ ਕੋਈ ਕੰਮ ਨਾ ਕਰ, ਕਿਉਂ ਕਿ ਕ੍ਰੋਧ ਦੀ ਦਸ਼ਾ ਵਿਚ ਕੋਈ ਕੰਮ ਕਰਨ ਮਾਨੋਂ ਲਹਿਰਾਂ ਲੈ ਰਹੇ ਸਮੁੰਦਰ ਵਿਚ ਆਪਣੀ ਬੇੜੀ ਨੂੰ ਠੇਲ੍ਹਕੇ ਆਪਣੀ ਜਾਨ ਨੂੰ ਜਾਣ ਬੁੱਝਕ ਖਤਰੇ ਵਿਚ ਪਾਉਣਾ ਹੈ।

ਜੇ ਤੇਰੇ ਵਿਚ ਗੁੱਸੇ ਨੂੰ ਪੀ ਜਾਣ ਦੀ ਤਾਕਤ ਨਹੀਂ ਤਾਂ ਤੂੰ ਏਸ ਗੱਲ ਦਾ ਖਾਸ ਪ੍ਰਬੰਧ ਕਰ ਕਿ ਗੁੱਸਾ ਚੜ੍ਹਾਉਂਣ ਵਾਲੀਆਂ ਗੱਲਾਂ ਤੇਰੇ ਪਾਸੋਂ ਦੂਰ ਹੀ ਰਹਿਣ। ਮੂਰਖਤਾ ਦੀਆਂ ਗੱਲਾਂ ਨਾਲ ਮੂਰਖ ਆਦਮੀ ਛਿੱਥਾ ਹੋ ਜਾਂਦਾ ਹੈ, ਪਰ ਸਿਆਣਾ ਆਦਮੀ ਓਹਨਾਂ ਨੂੰ ਹੱਸਕੇ ਟਾਲ