(੪੩)
ਦੇਂਦਾ ਹੈ। ਆਪਣੇ ਦਿਲ ਵਿਚ ਬਦਲਾ ਲੈਣ ਦਾ ਖਿਆਲ ਬਿਲਕਲ ਨਾਂ ਰੱਖ, ਕਿਉਂਕਿ ਏਸ ਖਿਆਲ ਨਾਲ ਤੇਰੇ ਦਿਲ ਨੂੰ ਦੁੱਖ ਪਹੁੰਚੇਗਾ ਅਤੇ ਏਹ ਖਿਆਲ ਦਿਲ ਦੀਆਂ ਚੰਗੀਆਂ ਗੱਲਾਂ ਤੇ ਪਵਿਤ੍ਰ ਖਾਹਸ਼ਾਂ ਨੂੰ ਉਜਾੜ ਦੇਵੇਗਾ।
ਜੇ ਤੈਨੂੰ ਕਿਸੇ ਨੇ ਦੁੱਖ ਪਹੁੰਚਾਇਆ ਹੈ ਤਾਂ ਉਸਨੂੰ ਮਾਫ ਕਰ ਦੇਹ ਅਤੇ ਬਦਲਾ ਲੈਣ ਦੇ ਖਿਆਲ ਨੂੰ ਨੇੜੇ ਨਾ ਚੁੱਕਣ ਦੇਹ। ਜੋ ਆਦਮੀ ਬਦਲਾ ਲੈਣ ਦੇ ਦਾਓ ਵਿਚ ਰਹਿੰਦਾ ਹੈ ਓਹ ਮਾਨੋ ਆਪਣੇ ਵਿਰੁੱਧ ਦਾਉ ਲਓਦਾ ਹੈ। ਅਤੇ ਆਪਣੇ ਹੱਥੀ ਆਪਣੇ ਪੈਰਾਂ ਤੇ ਕਹੜਾ ਮਾਰਦਾ ਹੈ।
ਨਰਮ ਉੱਤ੍ਰਰੂ ਸੈਲ ਆਦਮੀ ਨੂੰ ਐਉਂ ਠੰਢਾ ਕਰ ਦੇਂਦਾ ਹੈ ਜਿਸ ਤਰਾਂ ਪਾਣੀ ਅੱਗ ਨੂੰ ਬੁਝਾ ਦੇਂਦਾ ਹੈ, ਏਸਤੋਂ ਛੁੱਟ ਗਰਮ ਉੱਤ੍ਰ ਨਾਲ ਕਈ ਵਾਰੀ ਵੈਰੀ ਵੀ ਮਿੱਤਓ ਬਣ ਜਾਂਦੇ ਹਨ।
ਏਸ ਗੱਲ ਦਾ ਸਦਾ ਧਿਆਨ ਰੱਖ ਕਿ ਕਿਹੜੀ ਗੱਲ ਸੱਚ ਮੁੱਚ ਗੁੱਸਾ ਤੇ ਕ੍ਰੋਧ ਕਰਨ ਦੇ ਯੋਗ ਹੈ, ਫੇਰ ਤੈਨੂੰ ਆਪੇ ਪਤਾ ਲਗ ਜਾਵੇਗਾ ਕਿ ਨਿੱਕੀਆਂ ੨ ਤੂੱਛ ਗੱਲਾਂ ਉਤੇ ਕੋਈ ਸਿਆਣਾ ਆਦਮੀ ਗੁੱਸਾ ਨਹੀਂ ਕਰੇਗਾ।
ਗੁੱਸੇ ਦਾ ਮੁਢ ਮੂਰਖਤਾ ਜਾਂ ਕਮਜ਼ੋਰੀ ਤੋਂ ਹੁੰਦਾ ਹੈ। ਪਰ ਸੱਚ ਜਾਣ ਤੇ ਯਾਦ ਰਖ ਕਿ ਏਸਦਾ ਅੰਤ ਪਛਤਾਵਾ ਤੇ ਅਫਸੋਸ ਹੀ ਹੁੰਦਾ ਹੈ। ਮੂਰਖਤਾ ਦੇ ਮਗਰ ਮਗਰ ਬਦਨਾਮੀ ਆਉਂਦੀ ਹੈ ਅਤੇ ਗੁੱਸੇ ਦੇ ਮਗਰ ਮਗਰ ਪਛਤਾਵਾ ਤੇ ਅਫਸੋਸ ਹੁੰਦੇ ਹਨ।