ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਬੈਂਤ:-
ਕ੍ਰੋਧ ਅਗਨ ਨੂੰ ਦੇ ਦੇ ਵਿੱਚ ਰਖਕੇ,
ਕ੍ਰੋਧੀ ਧੀ ਆਪਣੇ ਆਪ ਨੂੰ ਗਾਲਦਾ ਏ।
ਕ੍ਰੋਧ ਦੂਤ ਵੈਰੀ ਹੈ ਮਨੁਖ ਦਾ ਪਰ
ਕ੍ਰੋਧੀ ਓਸਨੂੰ ਰਿਦੇ ਵਿਚ ਪਾਲਦਾ ਏ।
ਕ੍ਰੋਧੀ "ਚਿੜ-ਚਿੜਾ" ਆਖਦੇ ਲੋਕ 'ਸੜੀਅਲ'
ਅੰਦਰ ਓਸਦੇ ਜ਼ਹਿਰ ਅਸਰਾਲ ਦਾ ਏ।
ਆਪ ਦੁਖੀ ਹੁੰਦਾ, ਹੋਰਾਂ ਦੁਖੀ ਕਰਦਾ,
ਗੱਲ ਗੱਲ ਤੇ ਜ਼ਹਿਰ ਉਛਾਲਦਾ ਏ।
ਐਪਰ ਸ਼ਾਂਤ ਚਿਤ ਮਰਦ ਪੂਰਾ,
ਕ੍ਰੋਧੀ ਕੱਢ ਜਦ ਅੱਖ ਵਖਾਲਦਾ ਏ।
ਵਾਕ ਠੰਢੜੇ ਮਿੱਠੜੇ ਬੋਲ ਕਰਕੇ,
ਉਸਦੇ ਤਪਤ ਹਿਰਦੇ ਤਾਈਂ ਢਾਲਦਾ ਏ।
ਸ਼ਾਂਤੀ ਨਾਲ ਕ੍ਰੋਧ'ਗਨ ਨੂੰ ਸ਼ਾਂਤ ਕਰਕੇ,
ਦੋਹਾਂ ਧਿਰਾਂ ਦੇ ਦੁੱਖ ਨੂੰ ਟਾਲਦਾ ਏ।
"ਚਰਨ" ਪਕੜਕੇ ਸਿੱਖ ਲੈ ਵੱਲ ਉਸਤੋਂ,
ਜਿਸਨੇ ਮੁੱਲ ਪਾਇਆ ਸ਼ਾਂਤੀ ਲਾਲਦਾ ਏ।

ਪ੍ਰਮਾਣ:-

ਹੋਇ ਕੋਧ ਬਸ ਕਰਤ ਨ ਕੁਕਰਮ।
ਬੁਧਿ ਸਭ ਨਾਸਹਿ ਤਯਾਗਹ ਧਰਮ।
ਜਬ ਨਰ ਕੇ ਉਰ ਨ ਕ੍ਰੋਧ ਉਪਾਇ।
ਕੋ ਅਸ ਪਾਪ ਜੋ ਕਰ ਨ ਸਕਾਇ?
ਇਹ ਮਾਤ ਪਿਤਾ ਗੁਰੂ ਦੇਵ ਮਹਾਨੇ।