ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਕਰਤ ਅਵੱਗਯਾ ਕਛੁ ਨ ਜਾਨੇ।
ਜੋ ਹੈ ਅੰਬਧ ਬਧਹਿ ਤਿਨ ਤਾਈ।
ਨਿਸਠੁਰ ਬਾਕ ਕਹੈ ਸਮੁਦਾਈ।
ਉਪਜੇ ਕ੍ਰੋਧ ਅਪਰ ਕਯਾ ਕਹਿਨੋ।
ਪ੍ਰਾਨ ਬਿਨਾਸਹਿ ਜਾਇ ਨ ਸਹਿਨੋ।
ਆਨ ਸਮਾਨ ਨ ਪ੍ਰਾਨ ਹਾਨਿਕੇ।
ਸੋ ਭੀ ਕਰੇ, ਅਜਾਨ ਜਾਨ ਕੇ।
ਜੇ ਕ੍ਰੋਧਿਤ ਹੋਇ ਬਸ ਨ ਚਲੈ॥
ਉਰ ਮਹ ਤਪਤਹਿ ਕਾਮ ਨ ਮਿਲੈ।
ਤਿਹ ਦੁਖ ਦੇ ਨਹਿ ਕਰਹਿ ਅਹਾਰਾ।
ਨਿਸ ਮਹਂ ਨੀਦ ਨ ਪਾਇ ਦੁਖਾਰਾ।
ਦਿਵਸ ਜਾਮਨੀ,ਇਮਂ ਤਪਤਾਵੈ।
ਅਨਿਕ ਭਾਂਤ ਸੰਕਲਪ ਉਠਾਵੇ।
ਗਿਨਤੀ ਗਿਨਹਿ ਨ ਓੜਕ ਆਵੈ॥
ਏਵ ਕਸ਼ਟ ਮਹਿਂ ਬੈਸ ਬਿਤਾਵੈ।
ਮਤਸਰ ਮਹਿਤ ਅਸੂਯਾ ਧਾਰੈ।
ਇਤਯਾਦਕ ਉਪਜਾਯ ਵਿਕਾਰੈ॥
ਯਾਂ ਤੇ ਕ੍ਰੋਧ ਮੂਲ ਮਨ ਜਾਨ।
ਅਪਰ ਵਿਕਾਰ ਕਾਂਡ ਫਲਮਾਨ।
ਜ਼ਬਹਿ ਮੂਲ ਕੋ ਦੇਹ ਉਖੇਰ।
ਸਾਖਾ ਪਤ੍ਰ ਨ ਫਲ ਹੈ ਫੇਰ
ਇਮ ਅਵਗੁਣ, ਉਰ ਤੇ ਪਰ ਹਰੈ।
ਸਵਗੁਨ ਆਨ ਪ੍ਰਵੇਸ਼ਨ ਕਰੋ।