(੪੬)
ਸ੍ਰੀ ਗੁਰੂ ਗੰਥ ਪ੍ਰਮਾਣ:-
(੧)ਕਾਮਕ੍ਰੋਧਕਾਇਆਕਉ ਗਾਲੈ ।ਜਉ ਕੰਚਨਸੋਹਾਗਾਢਾਲੈ।
(੨)ਓਨਾ ਪਾਸ ਦੁਆਸ ਨ ਭਿਟੀਐਜਿਨਅੰਤਰਯੁੱਧਚੰਡਾਲ।
(੩)ਰੋਸ ਨ ਕਾਹੂ ਸੰਗ ਕਰਹੁ ਆਪਨ ਆਪ ਬੀਚਾਰ।
(੪)ਹੇ ਕਲਿਮੂਲ ਕ੍ਰੋਧੰ ਕਦੰਚ ਕਰਣਾ ਨ ਉਪਰਜਤੇ।
ਬਿਖਯੰਤ ਜੀਵੰ ਵਸਯੰ ਕਰੋਤਿ ਨਿਰਤਯੰ ਕਰੋਤਿ ਜਥਾ ਮਰਕਟਹ॥
੧੨-ਹਮਦਰਦੀ
ਜਿਸ ਤਰਾਂ ਬਸੰਤ ਰੁਤ ਧਰਤੀ ਉਤੇ ਫੁੱਲ ਤੇ ਕਲੀਆਂ ਖਿਲਾਰ ਦੇਂਦੀ ਹੈ ਅਤੇ ਜਿਸ ਤਰਾਂ ਗਰਮੀ ਦੀ ਕ੍ਰਿਪਾ ਨਾਲ ਫਸਲ ਪੱਕਕੇ ਤਿਆਰ ਹੋ ਜਾਂਦੀ ਹੈ ਓਸੇ ਤਰਾਂ ਹਮਦਰਦੀ ਦੇ ਵਾਕ ਦੁਖੀ ਲੋਕਾਂ ਦੇ ਕਲੇਜਿਆਂ ਨੂੰ ਸੀਤਲ ਕਰ ਦੇਂਦੇ ਹਨ।
ਜੋ ਆਦਮੀ, ਦੁਜਿਆਂ ਉਤੇ ਤਰਸ ਖਾਂਦਾ ਹੈ ਓਹ ਮਾਨੋ ਆਪਣੇ ਆਪ ਨੂੰ ਹੋਰਨਾਂ ਦੇ ਤਰਸ ਦਾ ਭਾਗੀ ਬਣਾਉਂਦਾ ਹੈ, ਪਰ ਜਿਸਦੇ ਦਿਲ ਵਿਚ ਦਰਦ ਨਹੀਂ ਓਹ ਕਿਸੇਤਰਾਂ ਦੂਜਿਆਂ ਦੀ ਹਮਦਰਦੀ ਨਹੀਂ ਲੈ ਸਕਦਾ। ਜਿਸਤਰਾਂ ਬੱਕਰੇ ਦੀ ਦਰਦ ਭਰੀ ਅਵਾਜ਼ ਨਾਲ ਕਸਾਈ ਦੇ ਦਿਲ ਵਿੱਚ ਕੋਈ ਤਰਸ ਨਹੀਂ ਉਪਜਦਾ ਉਸੇ ਤਰਾਂ ਬੇਦਰਦ ਦੇ ਦਿਲ ਵਿਚ ਦੂਜਿਆਂ ਦੇ ਦੁਖ ਤੇ ਬਿਪਤਾ ਦੇਖਕੇ ਕੋਈ ਹਮਦਰਦੀ ਉਤਪਨ ਨਹੀਂ ਹੁੰਦੀ। ਦਰਦਮੰਦਾ ਆਦਮੀ ਦੇ ਅਥਰੂ ਤ੍ਰੇਲ ਦੇ ਓਹਨਾਂ ਟੱਪਿਆਂ ਨਾਲੋਂ ਵਧੀਕ ਮਿੱਠੇ ਹੁੰਦੇ ਹਨ ਜੋ ਬਸੰਤ ਰੁੱਤ ਵਿਚ ਗੁਲਾਬ ਦੇ ਫੁੱਲਾਂ ਉਤੋਂ ਕਿਰਦੇ ਹਨ।