ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਗਰੀਬਾਂ ਦਾ ਹੋਣਾ ਸੁਣਕੇ ਆਪਣੇ ਕੰਨ ਬੰਦ ਨਾਂ ਕਰ, ਬੇਗੁਨਾਹਾਂ ਦੇ ਦੁਖ ਦੇਖਕੇ ਆਪਣੇ ਦਿਲ ਨੂੰ ਸਖਤ ਨਾਂ ਬਣੇ।

ਜਦੋਂ ਕੋਈ ਮਾ ਪਿਓ ਮਹਿੱਟਰ ਅਨਾਥ ਤੇਰੇ ਪਾਸੋਂ ਸਹਾਇਤਾ ਦਾ ਯਾਚਕ ਹੋਵੇ,ਜਾਂ ਕੋਈ ਦੁਖਾਂ ਪੀੜਤ ਵਿਧਵਾ ਇਸਤੀ ਫਰਨ ਫਰਨ ਅਥਰੂ ਵਗਾਕੇ ਸਹਾਇਤਾ ਦਾ ਸੁਆਲ ਪਾਵੇ ਤਾਂ ਤੂੰ ਓਸਦੀ ਦੁਖੀ ਦਸ਼ਾ ਉੱਤੇ ਤਰਸ ਖਾਹ ਅਤੇ ਸਹਾਇਕ ਹੀਣਿਆਂ ਦੀ ਸਹਾਇਤਾ ਕਰ ਕਰ।

ਜੇ ਤੂੰ ਕਿਸੇ ਬੇਘਰ ਦੁਖੀਏ ਨੂੰ ਠੰਢ ਵਿੱਚ ਸੁਕਦਾ ਦੇਖੇ ਤਾਂ ਤਰਸ ਕਰਕੇ ਓਸ ਨੂੰ ਅਜਾਈਂ ਮੌਤੋਂ ਬਚਾ, ਤਾਂ ਜੋ ਤੇਰਾ ਆਤਮਾ ਪ੍ਰਸੰਨਤਾਂ ਪ੍ਰਾਪਤ ਕਰੇ

ਜੇ ਇਕ ਪਾਸੇ ਇਕ ਗਰੀਬ ਆਦਮੀ ਭੁੱਖ ਦੇ ਹੋਏ ਮੌਤ ਦੀ ਸੇਜਾ ਤੇ ਪਿਆ ਦਮ ਤੋੜ ਰਿਹਾ ਹੋਵੇ, ਅਤੇ ਦੂਜੇ ਪਾਸੇ ਕੋਈ ਬਦਨਸੀਬ ਜੇਹਲਖਾਨੇ ਵਿੱਚ ਘੁਲ ਘਲ ਤੇ ਚੜ ਚੜਕੇ ਮਰ ਰਿਹਾ ਹੋਵੇ, ਅਰ ਤੀਜੇ ਪਾਸੇ ਇਕ ਸਫੈਦ ਲੰਮੀ ਦਾੜ੍ਹੀ ਵਾਲਾ ਕਮਜ਼ੋਰ ਬ੍ਰਿਧ ਆਦਮੀ ਤੇਰੇ ਅੱਗੇ ਤਰਸ ਲਈ ਬੇਨਤੀ ਕਰੇ, ਤਾਂ ਦੇ ਬੰਦੇ ਤੇਰਾ ਦਿਲ ਕਿਸ ਤਰਾਂ ਇਹਨਾਂ ਦੇ ਦੁੱਖਾਂ ਤੇ ਕਸ਼ਟਾਂ ਤੋਂ ਮੂੰਹ ਮੋੜਕੇ ਆਪਣੇ ਮਜ਼ੇ ਤੇ ਆਨੰਦ ਲੁਟਣ ਵਿਚ ਲਗ ਸਕਦਾ ਹੈ?

ਬੈਂਤ:-
ਪੱਥਰ ਰਿਦਾ ਹੈ ਕਹੋ ਨਾ ਰਿਦਾ, ਉਸ ਨੂੰ,
ਜੇਹੜੇ ਰਿਦੇ ਅੰਦਰ ਉਪਜੇ ਦਰਦ ਨਾਹੀਂ।
ਉਸ ਨੂੰ ਕਹੋ ਨਾ ਆਦਮੀ ਰਾਖਸ਼ਸ ਹੈ,