ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਨੇ ਥੋੜੇ ਜੇਹੇ ਯਤਨ ਨਾਲ ਤਿੱਬਤੀ ਬੋਲੀ ਵੀ ਸਿੱਖ ਲਈ ਅਤੇ ਫੇਰ ਸ਼ਹਿਨਸ਼ਾਹ ਨੇ ਓਸਨੂੰ ਆਪਣੇ ਵੱਡੇ ਵਜ਼ੀਰ ਦੀ ਪਦਵੀ ਬਖਸ਼ਕੇ ਅਣਗਿਣਤ ਧਨ ਭੇਟਾ ਦੇ ਤੌਰ ਤੇ ਅਤੇ ਇਕ ਬਿਨੈ-ਪਤ ਦੇਕੇ 'ਮਹਾਂ ਲਾਮਾ' ਦੀ ਸੇਵਾ ਵਿਚ ਘੱਲਿਆ ਜਿਸ ਵਿਚ ਬੇਨਤੀ ਕੀਤੀ ਕਿ ਮੇਰੇ ਏਸ ਵੱਡੇ ਵਜ਼ੀਰ ਨੂੰ ਅਪਣੇ ਗੁਪਤ ਤਹਿਖਾਨਿਆਂ ਦੀਆਂ ਅਜੀਬ ਤੇ ਅਮੋਲਕ ਲਿਖਤ ਦੀਆਂ ਪੁਸਤਕਾਂ ਦੇਖਣ ਦੀ ਆਗਿਆ ਬਖ਼ਸ਼ ਕੇ ਧੰਨਵਾਦੀ ਬਣਾਓ।

'ਮਹਾਂ ਲਾਮਾ' ਨੇ ਵੱਡੀ ਕ੍ਰਿਪਾਲਤਾ ਨਾਲ ਸ਼ਹਿਨਸ਼ਾਹ ਦੀ ਬੇਨਤੀ ਪ੍ਰਵਾਨ ਕੀਤੀ। "ਕਾਊਤਸੋ" ਕਈ ਹਫ਼ਤਿਆਂ ਤਕ ਪੁਰਾਣੀਆਂ ਪੁਸਤਕਾਂ ਨੂੰ ਦੇਖਦਾ,ਪੜ੍ਹਦਾ ਅਤੇ ਉਨ੍ਹਾਂ ਦੀ ਨਕਲ ਕਰਦਾ ਰਿਹਾ। ਓਹਨਾਂ ਹੀ ਵਡਮੁੱਲੀਆਂ ਤੇ ਕਠਿਨਤਾ ਨਾਲ ਮਿਲੀਆਂ ਪੁਸਤਕਾਂ ਵਿੱਚੋਂ ਦੋ ਪੁਸਤਕਾਂ ਸੰਸਕ੍ਰਿਤ ਵਿਚ ਲਿਖੀਆਂ ਹੋਈਆਂ ਮਿਲੀਆਂ, ਜਿਨਾਂ ਦਾ ਇਕ ਇਕ ਉਲਥਾ ਓਸ ਨੇ ਪਹਿਲਾਂ ਤਿੱਬਤੀ ਬੋਲੀ ਵਿਚ ਅਤੇ ਫੇਰ ਚੀਨ ਬੋਲੀ ਵਿਚ ਕੀਤਾ। ਫੇਰ ਓਸੇ ਵਰੇ ਅਰਥਾਤ ਸੰਨ ੧੭੪੯, ੫੦ ਈਸਵੀ ਵਿਚ ਕਿਸੇ ਪ੍ਰੇਮੀ ਨੇ ਏਸ ਦਾ ਉਲਥਾ ਅੰਗ੍ਰੇਜ਼ੀ ਵਿਚ ਕਰਕੇ ਲੰਡਨ ਦੇ ਲਾਰਡ ਚੈਸਟਰਫੀਲਡ ਦੀ ਸੇਵਾ ਵਿਚ ਭੇਟਾ ਕੀਤਾ ਅਤੇ ੧੭੫੧ ਈ: ਵਿਚ ਏਹ ਪੁਸਤਕ ਅੰਗ੍ਰੇਜ਼ੀ ਵਿਚ “ਐਕੌਨੋਮੀ ਔਫ ਹਯੂਮਨ ਲਾਈਫ” ਨਾਮ ਧਰਾਕੇ ਪਹਿਲੀ ਵਾਰ ਯੂਰਪ ਵਿਚ ਪ੍ਰਗਟ ਹੋਈ।

ਏਸ ਪੁਸਤਕ ਨੂੰ ਇੰਗਲੈਂਡ ਤੇ ਯੂਰਪ ਦੇ ਲੋਕਾਂ ਨੇ