ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਪ੍ਰਗਟ ਕਰੇਗੀ ਓਸ ਵੇਲੇ ਓਹਨਾਂ ਦੀਆਂ ਮਨਮੋਹਣੀਆਂ ਗੱਲਾਂ ਨੂੰ ਹੁਸ਼ਿਆਰ ਨਾਲ ਸੁਣੀ ਅਤੇ ਆਪਣੇ ਦਿਲ ਨੂੰ ਸੰਭਾਲੀ, ਓਹਨਾਂ ਦੀਆਂ ਮਿੱਠੀਆਂ ਗੱਲਾਂ ਉਤੇ ਭੁੱਲ ਨਾਂ ਜਾਈਂ।

ਯਾਦ ਰੱਖ! ਤੂੰ ਆਦਮੀ ਦੀ ਸਾਥਣ, ਹਮਦਰਦ ਤੇ ਦੁਖਾਂ ਦਰਦਾਂ ਦੀ ਸਾਂਝੀਵਾਲ ਬਣਾਈ ਗਈ ਹੈ। ਤੂੰ ਉਸਦੀਆਂ ਖਾਹਸ਼ਾਂ ਨੂੰ ਪੂਰੀਆਂ ਕਰਨ ਵਾਲੀ ਟਹਿਲਣ ਨਹੀਂ ਹੈਂ, ਤੇਰੇ ਜੀਵਨ ਦਾ ਮਨਤੱਵ ਓਸਦੀਆਂ ਕਾਮ ਵਾਸ਼ਨਾਂ ਨੂੰ ਹੀ ਪੂਰਾ ਕਰਨਾ ਨਹੀਂ, ਸਗੋਂ ਜ਼ਿੰਦਗੀ ਦੀਆਂ ਕਠਿਨਾਈਆਂ ਵਿਚ ਓਸਦਾ ਹੱਥ ਵਟਾਉਣਾ ਹੈ। ਆਪਣੇ ਪ੍ਰੇਮ ਅਤੇ ਪਿਆਰ ਨਾਲ ਉਸਦੇ ਦਿਲ ਨੂੰ ਖੁਸ਼ ਰੱਖਣਾ ਅਤੇ ਆਪਣੀ ਆਗਿਆਕਾਰੀ ਅਰ ਲਾਡ ਨਾਲ ਓਸਨੂੰ ਪ੍ਰਸੰਨ ਰੱਖਣਾ ਤੇਰੇ ਏਸ ਦੁਨੀਆਂ ਵਿਚ ਆਉਣ ਦਾ ਮੁੱਖ ਪ੍ਰਯੋਜਨ ਹੈ। ਓਹ ਕੋਹੜੀ ਤੀਵੀਂ ਹੈ ਜੋ ਮਰਦ ਦੇ ਦਿਲ ਨੂੰ ਮੋਹ ਲੈਂਦੀ ਹੈ ਤੇ ਉਸਨੂੰ ਪ੍ਰੇਮ ਦੇ ਵੱਸ ਵਿਚ ਕਰਕੇ ਉਸਦੇ ਦਿਲ ਉਤੇ ਹਕੂਮਤ ਕਰਦੀ ਹੈ?

ਵੇਖੋ! ਔਹ ਸਾਮਣੇ ਵੱਡੇ ਮਾਣ ਨਾਲ ਤੁਰੀ ਜਾਂਦੀ ਹੈ, ਓਸਦਾ ਦਿਲ ਹਰ ਤਰਾਂ ਦੇ ਪਾਪਾਂ ਤੋਂ ਰਹਿਤ ਹੈ, ਲੱਜਾ ਨੇ ਓਸਦੀਆਂ ਅੱਖੀਆਂ ਨੂੰ ਆਪਣਾ ਘਰ ਬਣਾਯਾ ਹੋਯਾ ਹੈ ਅਤੇ ਸ਼ਰਮ ਨੇ ਉਸ ਦੀਆਂ ਗੱਲਾਂ ਨੂੰ ਲਾਲ ਕੀਤਾ ਹੋਯਾ ਹੈ, ਓਸਦਾ ਹੱਥ ਕੰਮ ਵਿਚ ਰੁੱਝਾ ਹੋਯਾ ਹੈ, ਓਸਦੇ ਕਦਮ ਅਵਾਰਾ ਫਿਰਨ ਲਈ ਨਹੀਂ ਉਠਦੇ ਏਸਦੀ ਸ਼ਕਲ ਸੂਰਤ ਤੋਂ ਸਫਾਈ ਵੱਸਦੀ ਹੈ, ਏਸ ਦੀ