ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਖ਼ੁਰਾਕ ਪਰਹੇਜ਼-ਗਾਰੀ ਦੇ ਹੱਥ ਨਾਲ ਤਿਆਰ ਹੁੰਦੀ ਹੈ, ਨਿੰਮ੍ਰਤਾ ਅਤੇ ਮਿਠ-ਬੋਲਣਾ ਇਸਦੇ ਸਿਰਤਾਜ ਹਨ।

ਏਸ ਦੀ ਅਵਾਜ਼ ਬੁਲਬੁਲ ਵਾਂਗ ਪਿਆਰੀ ਹੈ ਅਤੇ ਏਸ ਦੇ ਬੁੱਲਾਂ ਵਿਚੋਂ ਮਿਠਤ ਨਿਕਲਦੀ ਹੈ। ਇਸ ਦੀਆਂ ਗੱਲਾਂ ਤੋਂ ਸਿਆਨਪ ਪਰਗਟ ਹੁੰਦੀ ਹੈ। ਪ੍ਰਸ਼ਨ ਦੇ ਉੱਤਰ ਵਿਚ ਕੋਮਲਤਾ ਤੇ ਸੱਚ ਟਪਕਦਾ ਹੈ, ਓਹ ਬੜੀ ਆਗਯਾਕਾਰ ਹੈ, ਜਿਸ ਦੇ ਬਦਲੇ ਓਸ ਨੂੰ ਦਿਲੀ ਸੰਤ ਤੇ ਆਨੰਦ ਮਿਲਦਾ ਹੈ, ਓਹ ਸੋਚ ਸਮਝਕੇ ਤੁਰਦੀ ਹੈ। ਪਤਿੱਤਾ ਧਰਮ ਓਸ ਦਾ ਟਹਿਲੀਆ ਹੈ, ਓਸਦੀ ਅੱਖ ਵਿੱਚੋਂ fਪਿਆਰ ਅਤੇ ਨਿੰਮਤਾ ਬਰਸਦੀ ਹੈ,ਓਸ ਦਾ ਮਸਤਕ ਸਿਆਣਪ ਦਾ ਘਰ ਹੈ।

ਓਸਦੇ ਸਾਮਣੇ ਬਦਮਾਸ਼ ਦੀ ਜ਼ਬਾਨ ਬੰਦ ਹੋ ਜਾਂਦੀ ਹੈ, ਓਸ ਦੀ ਨੇਕੀ, ਧਰਮ ਅਤੇ ਪਵਿੱਤ੍ਰਤਾ ਦਾ ਤੇਜ਼ ਓਸ ਨੂੰ ਮੰਦਾ ਚੰਗਾ ਬਕਣ ਤੋਂ ਰੋਕ ਦੇਂਦਾ ਹੈ।

ਓਸਦਾ ਦਿਲ ਨੇਕੀ ਦਾ ਭੰਡਾਰ ਹੈ, ਏਸ ਵਾਸਤੇ ਓਹ ਦੁਜਿਆਂ ਨੂੰ ਵੀ ਆਪਣੇ ਵਰਗਾ ਨੇਕ ਹੀ ਸਮਝਦੀ ਹੈ। ਓਹ ਆਦਮੀ ਕੇਹਾ ਭਾਗਾਂ ਵਾਲਾ ਹੋਵੇਗਾ ਜਿਸ ਦੀ ਸੁਪਤਨੀ ਅਜੇਹੀ ਨੇਕ ਹੋਵੇਗੀ, ਅਤੇ ਓਹ ਪੜ੍ਹ ਕਿਹਾ ਹੀ ਸੁਭਾਗ ਹੋਵੇਗਾ ਜੋ ਓਸ ਨੂੰ ਮਾਂ ਆਖ ਸਕੇਗਾ।

ਤਾਂ ਓਹ ਘਰ ਵਿੱਚ ਰਹਿੰਦੀ ਅਤੇ ਘਰ ਦਾ ਸਾਰਾ ਪ੍ਰਬੰਧ ਆਪ ਕਰਦੀ ਹੈ, ਓਸ ਦੀ ਹਕੂਮਤ ਸਿਆਣਪ ਦੀ ਹਕੂਮਤ ਹੈ ਅਤੇ ਓਸਦੇ ਹੁਕਮਾਂ ਨੂੰ ਸਾਰੇ ਜਣੇ ਬਿਨਾਂ ਹੀਲ ਹੁੱਜਤ ਦੇ ਸਿਰ ਮੱਥੇ ਤੇ ਪ੍ਰਵਾਨ ਕਰਦੇ ਹਨ।