ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਓਹ ਤੜਕੇ ਹੀ ਉਠ ਖਲੋਂਦੀ ਹੈ ਅਤੇ ਅੱਜ ਦੇ ਦਿਨ ਦੇ ਸਾਰੇ ਕੰਮ ਸੋਚਕੇ ਓਹਨਾਂ ਦੇ ਪੂਰਾ ਕਰਨ ਦਾ ਪ੍ਰਬੰਧ ਅਰੰਭ ਦੇਂਦਾ ਹੈ।

ਓਹ ਆਪਣੇ ਟੱਬਰ ਦੀ ਰਾਖੀ ਵਿੱਚ ਹੀ ਪ੍ਰਸੰਨ ਰਹਿੰਦੀ ਹੈ ਅਤੇ ਓਸ ਦੀ ਭਲਿਆਈ ਤੇ ਉੱਨਤੀ ਦੀਆਂ ਵਿਓਂਤਾਂ ਸੋਚਦੀ ਰਹਿੰਦੀ ਹੈ, ਓਸਦੇ ਘਰ ਸਫਾਈ ਤੇ ਸਜਾਵਟ ਦਿਸਦੀ ਹੈ, ਓਹ ਬੱਚਤ ਅਤੇ ਦੁਰ ਦੀ ਸੋਝ ਤੋਂ ਕੰਮ ਲੈਂਦੀ ਹੈ। ਉਸਦੇ ਘਰ ਦਾ ਪ੍ਰਬੰਧ ਓਸਦੇ ਪਤੀ ਦੇ ਮਾਨ ਦਾ ਕਾਰਨ ਹੈ। ਲੋਕ ਓਸਦੇ ਪਤੀ ਦੀ ਉਪਮਾ ਕਰਦੇ ਹਨ ਅਤੇ ਓਹ ਚੁਪ ਕਰਕੇ ਪ੍ਰਸੰਨ ਹੋਕੇ ਸੁਣਦਾ ਰਹਿੰਦਾ ਹੈ।

ਓਹ ਆਪਣੇ ਬੱਚਿਆਂ ਨੂੰ ਸਿਆਣਪ ਦੀਆਂ ਗੱਲਾਂ ਸਿਖਾਉਂਦੀ ਹੈ, ਓਹ ਆਪਣੇ ਨੇਕ ਨਮੂਨੇ ਨਾਲ ਓਹਨਾਂ ਦੇ ਚਾਲ ਚਲਨ ਚੰਗੇ ਤੇ ਨੇਕ ਬਣਾਉਂਦੀ ਹੈ, ਓਸਦੀ ਜ਼ਬਾਨ ਦਾ ਇਕ ਇਕ ਲਫਜ਼ ਓਹਨਾਂ ਦੀ ਜੁਆਨੀ ਦਾ ਕਾਨੂੰਨ ਅਤੇ ਆਗੂ ਹੁੰਦਾ ਹੈ, ਉਹ ਆਪਣੀ ਸਤਵੰਤੀ ਤੇ ਅਕਲ ਦੀ ਕੌਟ ਮਾਂ ਦੀ ਸੈਨਤ ਵੇਖਦਿਆਂ ਹੀ ਓਸ ਦੀ ਆਗਿਆ ਪਾਲਨ ਕਰਦੇ ਹਨ।

ਓਹ ਬੋਲਦੀ ਹੈ ਅਤੇ ਓਸਦੇ ਨੌਕਰ ਓਸਦੇ ਹੁਕਮ ਉਤੇ ਅਮਲ ਕਰਨ ਨੂੰ ਭੱਜ ਉਠਦੇ ਹਨ। ਓਹ ਕੇਵਲ ਇਕ ਸੈਨਤ ਕਰਦੀ ਹੈ ਅਤੇ ਕੰਮ ਹੋ ਜਾਂਦਾ ਹੈ, ਕਿਉਂਕਿ ਓਸਦੀ ਮੁਹੱਬਤ ਦਾ ਕਾਨੂਨ ਸਾਰਿਆਂ ਦੇ ਦਿਲਾਂ ਉਤੇ ਅਸਰ ਪਾਈ ਰਖਦਾ ਹੈ। ਓਸਦੀ ਮੇਹਰਬਾਨੀ ਕਾਮਿਆਂ ਦੀਆਂ ਲੱਤਾਂ ਨੂੰ ਵਧੀਕ ਤਾਕਤ ਦੇਂਦੀ ਹੈ। ਬਖਤਾਵਰੀ ਵੇਲੇ ਓਹ