ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੬)
ਐਪਰ ਲੱਖ-ਲਾਭ, ਨਰਕਾਂ ਜੋਗ ਹੈ, ਓਹ,
ਗੰਦੀ ਨਾਰ ਭੈੜੀ ਜੋ ਬਦਕਾਰ ਹੋਵੇ।
"ਚਰਨ" ਚੁੰਮਦੇ ਦੇਵੀਆਂ ਦੇਵ ਆਕੇ,
ਨੇਕ, ਪੜ੍ਹੀ, ਸਤਵੰਤੀ ਜੋ ਨਾਰ ਹੋਵੇ।
ਸ੍ਰੀ ਗੁਰੂ ਗ੍ਰੰਥ ਪ੍ਰਮਾਣ-
(੧) ਹੁਕਮ ਮੰਨ ਹੋਵੈ ਵਾਣ ਤਾ ਖਸਮੈ ਕਾ ਮਹਿਲ ਪਾਇਸੀ॥ ਖਸਮੈ ਭਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਇਸੀ।
(੨) ਸੀਲ ਸੰਜਮ ਪਿਆ ਆਗਿਆ ਮਾਨੇ। ਤਿਸ ਨਾਰੀ ਕਉ ਦੁਖ ਨ ਜਮਾਨੇ।
(੩) ਸਾ ਗੁਣਵੰਤੀ ਸਾ ਵਡ ਭਾਗਣਿ। ਪਤ੍ਰਵੰਤਿ ਸੀਲ ਵੰਤ ਸਹਾਗਣਿ। ਰੂਪਵੰਤਿ ਸਾ ਸੁਘੜ ਬਿਚਖਣ ਜੋ ਧਨ ਕੰਤ ਪਿਆਰੀ ਜੀਉ। ਆਚਾਰਵੰਤਿ ਸਾਈ ਪਰਧਾਨੇ! ਸਭ ਸਿੰਗਾਰ ਬਣੇ ਤਿਸ ਗਿਆਨੇ।ਸਾ ਕਲਵੰਤੀ ਸਾ ਸਭਰਾਈ ਜੋ ਪਿਰਕੈ ਰੰਗ ਸਵਾਰੀ ਜੀਉ। ਮਹਿਮਾ ਤਿਸਕੀ ਕਹਿਣ ਨ ਜਾਏ। ਜੋ ਪਿਰ ਮੇਲ ਲਈ ਅੰਗ ਲਾਏ। ਥਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਉ॥
੧੫-ਪਤੀ
ਇੱਕੋ ਤੀਵੀਂ ਨੂੰ ਆਪਣੀ ਵਹੁਟੀ ਬਣਾ ਅਤੇ ਵਾਹਿਗੁਰੂ ਦੇ ਹੁਕਮ ਦੀ ਪਾਲਣਾ ਕਰ! ਵਿਆਹ ਕਰ ਅਤੇ ਬ੍ਰਾਦਰੀ ਦਾ ਮਾਨਯੌਗ ਰਤਨ ਬਣ ਜਾਹ! ਪਰ ਏਸ