(੬)
ਅਜੇਹਾ ਪਸਿੰਦ ਕੀਤਾ ਕਿ ਸੰਨ ੧੮੧੨ ਤਕ ਏਹ ਕਿਤਾਬ ਪੰਜਾਹ ਵਾਰੀ ਛਪਕੇ ਹੱਥੋਂ ਹੱਥੋ ਵਿਕ ਗਈ। ਫ਼ਰਾਂਸ, ਇਟਲੀ, ਜਰਮਨੀ ਤੇ ਵੇਲਜ਼ ਦੀਆਂ ਜ਼ਬਾਨਾਂ ਵਿਚ ਵੀ ਏਸਦੇ ਉਲਥੇ ਛਪੇ। ਕਈ ਕਵਆਂ ਨੇ ਇਸ ਦੀਆਂ ਕਵਿਤਾਵਾਂ ਜੋੜੀਆਂ ਅਤੇ ਪ੍ਰਸਿੱਧ ਮੁਸੱਵਰਾਂ ਨੇ ਏਸਦੇ ਲੇਖਾਂ ਨੂੰ ਤਸਵੀਰਾਂ ਦੁਆਰਾ ਪ੍ਰਗਟ ਕੀਤਾ। ਮੂਲ ਕੀ ਏਸ ਪੁਸਤਕ ਨੂੰ ਯੂਰਪ ਦੇ ਸਿਆਣੇ ਅਤੇ ਕਦਰਦਾਨ ਲੋਕਾਂ ਨੇ ਵੱਧ ਤੋਂ ਵੱਧ ਮਾਨ ਬਖਸ਼ਕੇ ਏਸਦੇ ਬੇਮਲਮ ਕਰਤਾ ਦੇ ਆਤਮਾ ਨੂੰ ਪ੍ਰਸੰਨ ਕੀਤਾ। ਹਿੰਦੁਸਤਾਨ ਵਿਚ ਵੀ ਏਸ ਦੇ ਉਲਥੇ ਬੰਗਾਲੀ, ਮਰਹਟੀ, ਉਰਦੂ, ਹਿੰਦੀ ਆਦਿ ਬੋਲੀਆਂ ਵਿਚ ਹੋ ਚੁਕੇ ਹਨ | ਏਹ ਓਹੋ ਵਡਮੁੱਲੀ ਪੁਸਤਕ ਹੈ ਜੋ “ਜੀਵਨ ਜੁਗਤੀ” ਨਾਮ ਧਰਾਕੇ ਨਿਮਾਣੇ ਕਰਤਾ ਦੇ ਯਤਨ ਨਾਲ ਪੰਜਾਬੀ ਦੀ ਪੁਸ਼ਾਕ ਸਜਾਕੇ ਪੰਜਾਬ ਵਾਸੀਆਂ ਨੂੰ ਲਾਭ ਪਚਾਉਣ ਵਾਸਤੇ ਹਾਜ਼ਰ ਹੋਈ ਹੈ। ਭਾਵੇਂ ਇਹ ਪੁਸਤਕ ਸੈਂਕੜੇ ਵਾਰ ਅਤੇ ਬੇਅੰਤ ਬੋਲੀਆਂ ਵਿਚ ਛਪੀ ਹੈ, ਫੇਰ ਵੀ ਏਹ ਫ਼ਖ਼ਰ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਪੁਸ਼ਾਕਾ ਪਾਕੇ ਏਸਦੀ ਸੰਤਾ ਕਈ ਗੁਣਾਂ ਵਧ ਗਈ ਹੈ।
ਦਾਸ ਨੇ ਅਸਲ ਕਰਤਾ ਦੇ ਲੇਖ ਨੂੰ ਵਧੀਕ ਕੱਟਣ ਵੱਢਣ ਦੀ ਬੇਅਦਬੀ ਨਹੀਂ ਕੀਤੀ, ਕੇਵਲ ਕਿਤੇ ਕਿਤੇ ਲੋੜ ਅਨੁਸਾਰ ਬਹੁਤ ਥੋੜਾ ਘਾਟਾ ਵਾਧਾ ਕਰਕੇ ਮਜ਼ਮੂਨ ਨੂੰ ਪੰਜਾਬੀ ਸੁਆਦ ਵਾਲਾ ਕਰ ਦਿੱਤਾ ਹੈ ਅਤੇ ਵਾਧਾ ਏਹ ਕੀਤਾ ਹੈ ਕਿ ਹਰੇਕ ਵਿਸ਼ੇ ਦੇ ਮਜ਼ਮੂਨ ਦੇ ਨਾਲ ਕੁਝ ਆਪਣੀ ਕਵਿਤਾ ਅਤੇ ਸਿੱਖਿਆ ਦੇ ਭੰਡਾਰ ਤੇ ਨੇਕੀਆਂ ਦੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੁਝ ਪ੍ਰਮਾਣ ਦੇ