ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਚੰਦਰੀ ਉਲਾਦ ਪਿਤਾ ਵਾਸਤੇ ਬਦਨਾਮੀ ਹੈ, ਪਰ ਸਦਾਚਾਰੀ ਪੁਤ੍ਰ ਪਿਓ ਦੀ ਇੱਜ਼ਤ ਤੇ ਨੇਕਨਾਮੀ ਦਾ ਕਾਰਨ ਹੁੰਦਾ ਹੈ।

ਇਹ ਧਰਤੀ ਤੇਰੀ ਆਪਣੀ ਹੈ, ਏਸਨੂੰ ਤਿਆਰ ਕਰਨ ਵੇਲੇ ਬੇਪਰਵਾਹੀ ਨਾਂ ਕਰ, ਏਸਦੇ ਅੰਦਰ ਜਿਸ ਤਰਾਂ ਦਾ ਬੀ ਬੀਜਿਆ ਜਾਵੇਗਾ, ਉਜੇਹਾ ਹੀ ਫਲ ਉੱਗੇਗਾ। ਤੂੰ ਓਸਨੂੰ ਆਗਿਆਕਾਰੀ ਸਿਖਾ ਤਾਂ ਓਹ ਵੱਡਾ ਹੋ ਕੇ ਤੈਨੂੰ ਅਸੀਸਾਂ ਦਿਆ ਕਰੇਗਾ। ਓਸਨੂੰ ਸਹਿਨ ਸੀਲਤਾ ਤੇ ਨਿੰਮ੍ਰਤਾ ਸਿਖਾ, ਫੇਰ ਓਹ ਕਦੇ ਤੇਰੇ ਪਾਸੇ ਸ਼ਰਮਿੰਦਾ ਨਹੀਂ ਹੋਵੇਗਾ। ਓਸਨੂੰ ਧੰਨਵਾਦੀ ਬਨਣਾ ਸਿਖਾ, ਓਹ ਏਸ ਗੁਣ ਤੋਂ ਲਾਭ ਲਿਆ ਕਰੇਗਾ ਓਸਨੂੰ ਸਾਰਿਆਂ ਨਾਲ ਪ੍ਰੇਮ ਕਰਨ ਦੀ ਸਿੱਖਯਾ ਦੇਹ,ਜਿਸ ਨਾਲ ਓਹ ਲੋਕਾਂ ਦਾ ਹਰਮਨ-ਪਿਆਰਾ ਬਣ ਜਾਵੇਗਾ। ਓਸਨੂੰ ਭਲਮਣਸਊ ਸਖਾ,ਜਿਸ ਨਾਲ ਓਹ ਖੂਬ ਮੋਟਾ ਤਾਜ਼ਾ ਤੇ ਬਲਵਾਨ ਬਣ ਜਾਵੇਗਾ। ਓਸਨੂੰ ਦੁਰ ਦੀ ਸੋਝੀ ਦੱਸ ਤਾਂ ਓਹ ਬਖ਼ਤਾਵਰ ਬਣ ਜਾਵੇਗਾ। ਓਸਨੂੰ ਨਿਆਉਂ ਦਾ ਪੱਖ ਕਰਨਾ ਸਿਖਾ, ਫੇਰ ਓਹ ਦੁਨੀਆਂ ਵਿੱਚ ਮਾਨਨੀਯ ਤੇ ਨੇਕ ਨਾਮ ਹੋਵੇਗਾ। ਓਸਨੂੰ ਸੱਚ ਸਿਖਾ, ਓਹਦਾ ਦਿਲ ਕਦੇ ਓਸਨੂੰ ਲਾਨਤਾਂ ਤੇ ਧਿਕਾਰਾਂ ਨਹੀਂ ਪਾਵੇਗਾ। ਓਸਨੂੰ ਮੇਹਨਤੀ ਬਣਾ, ਓਸਦਾ ਧਨ ਮਾਲ ਕੌੜੀ ਵੇਲ ਵਾਂਗ ਵਧੇਗਾ। ਓਸਨੂੰ ਦਾਨ ਕਰਨ ਦਾ ਵੱਲ ਸਿਖਾ ਤਾਂ ਉਸਦਾ ਮਨ ਉੱਚ ਤੇ ਦਿਲ ਦਰਯਾ ਹੋ ਜਾਵੇਗਾ। ਓਸਨੂੰ ਹਰ ਤੇ ਪਦਾਰਥ ਵਿੱਦਯਾ ਸਿਖਾ ਤਾਂ ਓਸਦਾ ਜੀਵਨ ਹੋਰਨਾਂ ਵਾਸਤੇ ਲਾਭਦਾਇਕ