ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਹੋਵੇਗਾ। ਓਸਨੂੰ ਧਰਮੀ ਬਣਾ ਤਾਂ ਓਸਦੀ ਮੌਤ ਸੁਖ ਦੀ ਮੌਤ ਹੋਵੇਗੀ।

ਬੈਂਤ:-

ਪਿਤਾ ਵਾਸਤੇ ਨਿਆਮਤ ਸੰਸਾਰ ਦੀ ਹੈ,
ਬੱਚੇ ਬੱਚੀਆਂ ਨੇਕ ਔਲਾਦ ਹੋਵੇ।
ਲੈਕ, ਭੇਲੀ ਤੇ ਨੇਕ ਔਲਾਦ ਤਾਈਂ,
ਦੇਖ ਬਾਪ ਸੰਦਾ ਹਰਦਾ ਸ਼ਾਦ ਹੋਵੇ।
ਪਾਪੀ, ਗੰਦੀ, ਨਾਲੈਕ ਔਲਾਦ ਨਾਲੋਂ,
ਇਕ ਚੰਗਾ ਅਤੇ ਜੇਕਰ ਬੇਔਲਾਦ ਹੋਵੇ।
ਫਲ ਵੀ ਹੋਣ ਚੰਗੇ ਐਪਰ ਤਦੇ, ਜੇਕਰ
ਬੀਜ, ਧਰਤ ਚੰਗੇ, ਚੰਗੀ ਖਾਦ ਹੋਵੇ।
ਤੇਰਾ ਫਰਜ਼ ਹੈ ਬਣੇਂ ਖੁਦ ਨੇਕ ਪਹਿਲੇ,
ਬਣਨਾਂ ਨੇਕ ਦੱਸ ਫੇਰ ਬੱਚਿਆਂ ਨੂੰ।
ਉੱਤਮ, ਸਿੱਖਯਾ, ਵਿੱਦਯਾ ਦਏ ਓਹਨਾਂ,
ਰਖੇਂ ਪਾਕ ਓਹਨਾਂ ਹਿਰਦੇ ਬੱਚਿਆਂ ਨੂੰ।
ਵਰਨਾ ਪਾਪ 'ਗਨ ਭੜਕ ਜੇ ਪਏ ਤਾਂ ਫਿਰ,
ਮੁਸ਼ਕਲ ਸ਼ਾਂਤ ਕਰਨਾ ਬੜ ਮੱਚਿਆਂ ਨੂੰ।
"ਚਰਨ" ਸਾਂਭ ਕੇ ਲਵੀਂ ਪਕਾ ਏਹਨਾਂ,
ਗੰਦੇ ਹੋਣ ਤਾਂ ਦੇਹ ਫਲਾਂ ਕੱਚਿਆਂ ਨੂੰ।

ਸ੍ਰੀ ਗੁਰੁ ਗ੍ਰੰਥ ਪ੍ਰਮਾਣ:-

(੧) ਕਰ ਉਪਦੇਸ਼ ਝਿੜਕੇ ਬਹੁ ਭਾਤੀ।
ਬਹੁੜ ਪਿਤਾ ਗਲ ਲਾਵੈ॥

—————