ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

੧੭-ਪੁਤ੍ਰ

ਰੱਬ ਦੇ ਬੰਦਿਆਂ ਪਾਸੋਂ ਸਿਆਣਪ, ਸਿੱਖ, ਅਤੇ ਜੇਹੜਾ ਸਿੱਖਿਆ ਮਿਲੇ ਓਸ ਨਾਲ ਆਪਣੇ ਆਪਨੂੰ ਲਾਭ ਪੁਚਾ। ਮੇਰੇ ਲਾਲ! ਉਜਾੜ ਵਿਚ ਜਾਹ, ਅਤੇ ਜੰਗਲ ਦੇ ਲਕ ਲਕ ਨੂੰ ਵੇਖ ਤੇ ਓਸਦੇ ਪਾਸੋਂ ਸਿੱਖਯਾ ਲੈ। ਓਸਨੇ ਆਪਣੀਆਂ ਬਾਹਾਂ ਉਤੇ ਆਪਣੀ ਬੁੱਢੀ ਮਾਂ ਨੂੰ ਚੁੱਕਿਆ ਹੋਇਆ ਹੈ। ਓਹ ਓਸਨੂੰ ਕਿਸੇ ਰਾਖਵੀਂ ਥਾਂ ਤੇ ਲਿਆਕੇ ਰਖ ਦੇਂਦਾ ਹੈ ਅਤੇ ਓਸਨੂੰ ਖੁਰਾਕ ਲਿਆਕੇ ਖੁਆਉਂਦਾ ਹੈ।

ਪੁੱਤ੍ਰ ਦੀ ਰੱਬ ਤਰਸੀ ਈਰਾਨ ਦੀ ਲੋਹਬਾਣ ਨਾਲੋਂ ਵਧੀਕ ਸੁਗੰਧਤ ਹੈ, ਜਿਸਨੂੰ ਕਿ ਓਥੋਂ ਦੇ ਲੋਕ ਸੂਰਜ ਦੇ ਸਾਹਮਣੇ ਧੁਖਾਂਦੇ ਹਨ, ਸਗੋਂ ਓਹ ਅਰਬ ਦੇ ਮਸਾਲੇ ਦੇ ਖੇਤਾਂ ਨਾਲੋਂ ਵੀ ਵੱਧ ਮਨਮੋਹਣੀ ਹੈ ਜੋ ਪੱਛਮੀ ਹਵਾਵਾਂ ਨਾਲ ਉੱਡਕੇ ਦੁਰ ਦੁਰ ਜਾਂਦੀ ਹੈ।

ਪੁਤ੍ਰ! ਆਪਣੇ ਪਿਤਾ ਦਾ ਧੰਨਵਾਦੀ ਹੋ,ਕਿਉਂਕਿ ਓਹ ਤੇਰੇ ਜੰਮਣ ਦਾ ਕਾਰਨ ਬਣਿਆ ਹੈ। ਤੂੰ ਆਪਣੀ ਮਾਂ ਦਾ ਦਾਸ ਬਣ, ਕਿਉਂਕਿ ਓਸਨੇ ਤੈਨੂੰ ਪਹਿਲਾਂ ਵਡੇ ਦੁਖ ਨਾਲ ਕਈ ਮਹੀਨੇ ਆਪਣੇ ਢਿੱਡ ਵਿਚ ਰਖਯਾ ਅਤੇ ਫੇਰ ਤੇਰੇ ਬਾਲ ਪਣੇ ਵਿਚ ਤੇਰੀ ਰਾਖੀ ਤੇ ਪਾਲਣਾ ਕਰਦੀ ਰਹੀ ਹੈ। ਤੂੰ ਆਪਣੇ ਪਿਓ ਦੀਆਂ ਸਿੱਖਜ਼ਾਂ ਨੂੰ ਦਿਲ ਦੇ ਕੰਨਾਂ ਨਾਲ ਸੁਣ, ਕਿਉਂਕਿ ਓਹ ਤੇਰੇ ਹੀ ਭਲੇ ਵਾਸਤੇ ਹਨ। ਓਸਦੀ ਨਸੀਹਤ ਨੂੰ ਮੰਨ, ਕਿਉਂਕਿ ਓਹ ਪ੍ਰੇਮ ਭਰੀ ਹੈ। ਓਹ ਤੇਰਾ ਭਲਾ ਚਾਹੁੰਦਾ ਹੈ ਅਤੇ ਤੇਰੇ ਅਰਾਮ ਵਾਸਤੇ ਦਿਨ ਰਾਤ ਮੇਹਨਤ ਕਰਦਾ ਹੈ, ਏਸ ਵਾਸਤੇ ਤੂੰ ਓਸਦੀ ਵੱਧ ਤੋਂ ਵੱਧ