ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)



ਹੁਨਰ, ਵਿੱਦਯਾ ਸਿੱਖ ਲੈਂ ਪ੍ਰੀਤ ਸੇ ਜੇ,
ਦੌਲਤ, ਮਾਲ ਹਰਦਮ ਤੇਰੇ ਪਾਸ ਹੋਸੀ।
ਨੇਕੀ, ਦਾਨ, ਉਪਕਾਰ ਤੂੰ ਕਰੇਂਗਾ ਜੇ,
ਤੈਂ ਤਾਰੀਫ ਵਿਚ ਆਮ ਤੇ ਖਾਸ ਹੋਸੀ।
"ਚਰਨ" ਫੜੇ ਜੇ ਗੁਰੂ ਦੇ, ਲਾਲ ਮੇਰੇ!
ਜੰਮਣ, ਮਰਨ ਦਾ ਭੈ ਉੱਕਾ ਨਾਸ ਹੋਸੀ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ -

(੧) ਕਾਹੇ ਪੂਤ ਝਗਰਤ ਹੋ ਸੰਗ ਬਾਪ।
ਜਿਨਕੇਜਣੇ ਬਡੀਰੇ ਤੁਮ ਹੋ ਤਿਨਸਿਉ ਝਗਰਤ ਪਾਪ॥
(੨) ਅਪਜਸ ਮਿਟੰਤ ਸਤ ਪੁਤ੍ਰਹ।

—————

੧੮-ਭਰਾ

ਤੁਸੀਂ ਸਾਰੇ ਇੱਕੋ ਪਿਤਾ ਦੀ ਉਲਾਦ ਹੋ, ਉਸਨੇ ਤੁਹਾਨੂੰ ਸਾਰਿਆਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ ਅਤੇ ਤੁਸੀ ਸਾਰਿਆਂ ਨੇ ਇੱਕੋ ਮਾਂ ਦੀਆਂ ਛਾਤੀਆਂ ਵਿੱਚੋਂ ਦੁੱਧ ਪਤਾ ਹੈ, ਇਸ ਵਾਸਤੇ ਪ੍ਰੇਮ ਦੇ ਸੰਬੰਧ ਨਾਲ ਤੇ ਆਪਣੇ ਭਰਾਵਾਂ ਨਾਲ ਇੱਕ ਜਾਨ ਹੋਇਆ ਰਹੁ ਅਤੇ ਸੁਖ ਤੇ ਸਲਾਮਤੀ ਨੂੰ ਆਪਣੇ ਘਰ ਵਿਚੋਂ ਬਾਹਰ ਨਾਂ ਕੱਢ।

ਜਦੋਂ ਤੁਸੀਂ ਕਦੇ ਇਕ ਦੂਜੇ ਨਾਲੋਂ ਦੁਰ ਚਲੇ ਜਾਓ ਤਾਂ ਭਾਤੀ ਪ੍ਰੇਮ ਅਤੇ ਅਪਣੱਤ ਦੇ ਸਾਕ ਨੂੰ ਕਦੇ ਨਾਂ ਭੁੱਲੋ। ਓਪਰਿਆਂ ਨੂੰ ਆਪਣੇ ਭਰਾ ਨਾਲੋਂ ਚੰਗੇ ਨਾ ਜਾਣੋ। ਜੇ ਤੇਰਾ ਭਰਾ ਦੁਖ ਵਿਚ ਹੈ ਤਾਂ ਓਸਦੀ ਸਹਾਇਤਾ ਕਰ, ਜੇ