ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਮੂਰਖ ਦਾ ਹੰਕਾਰ ਸਹਾਰਨ ਤੋਂ ਪਰੇ ਹੁੰਦਾ ਹੈ, ਬਕਵਾਸ ਮੂਰਖਤਾ ਦੀ ਵੱਡੀ ਨਿਸ਼ਾਨੀ ਹੈ, ਫਿਰ ਵੀ ਸਿਆਣਿਆਂ ਦਾ ਏਹ ਫ਼ਰਜ਼ ਹੈ ਕਿ ਮੂਰਖਾਂ ਦੀ ਬਕ ਬਕ ਨੂੰ ਸਬਰ ਨਾਲ ਸਹਾਰਨ ਅਤੇ ਓਹਨਾਂ ਦੀ ਬੇਵਕੂਫੀ ਉੱਤੇ ਤਰਸ ਖਾਣ।

ਤੂੰ ਆਪਣੇ ਦਿਲ ਵਿੱਚ ਘਮੰਡ ਨਾਂ ਕਰ ਅਤੇ ਨਾਂ ਹੀ ਆਪਣੀ ਉੱਚ ਸਿਆਣਪ ਉੱਤੇ ਆਕੜ, ਕਿਉਂਕਿ ਹੰਕਾਰ ਹੀ ਮੂਰਖਤਾ ਦਾ ਪਿਓ ਹੈ।

ਸਿਆਣਾ ਆਦਮੀ ਆਪਣੀ ਕਮਜ਼ੋਰੀ ਨੂੰ ਜਾਣਦਾ ਹੈ ਅਤੇ ਨਿੰਮ੍ਰਤਾ ਤੋਂ ਕੰਮ ਲੈਂਦਾ ਹੈ। ਮੂਰਖ ਆਪਣੇ ਸੁਖ ਵਾਸਤੇ ਮੇਹਨਤ ਤਾਂ ਕਰਦਾ ਹੈ, ਪਰ ਨਿਸਫਲ। ਓਹ ਆਪਣੀ ਅਕਲ ਦੀ ਨਦੀ ਨੂੰ ਦੇਖਦਾ ਹੈ, ਉਸਦੇ ਅੰਦਰ ਜੋ ਕੰਕਰ ਨਜ਼ਰ ਆਉਂਦੇ ਹਨ, ਓਹਨਾਂ ਨੂੰ ਦੇਖਕੇ ਪ੍ਰਸੰਨ ਹੁੰਦਾ ਅਤੇ ਮੋਤੀ ਸਮਝ ਕੇ ਬਾਹਰ ਕੱਢਦਾ ਹੈ ਅਤੇ ਆਪਣੇ ਮਿਤ੍ਰਾਂ ਦੀ ਵਾਹ ਵਾਹ ਨਾਲ ਪ੍ਰਸੰਨ ਹੁੰਦਾ ਹੈ। ਓਹ ਅਜੇਹੀਆਂ ਗੱਲਾਂ ਵਿੱਚ ਵਧਿਆ ਹੋਣ ਉੱਤੇ ਘਮੰਡ ਕਰਦਾ ਹੈ, ਜਿਨਾਂ ਦਾ ਮੁੱਲ ਇੱਕ ਕੌਡੀ ਬੀ ਨਹੀਂ, ਪਰ ਜਿੱਥੇ ਓਸਦੀ ਮੂਰਖਤਾ ਸ਼ਰਮ ਦਾ ਕਾਰਨ ਹੁੰਦੀ ਹੈ, ਓਥੇ ਓਸਨੂੰ ਸਮਝ ਨਹੀਂ ਆਉਂਦੀ। ਜੇ ਓਹ ਸਿਆਣਪ ਦੇ ਰਾਹ ਤੇ ਆ ਵੀ ਜਾਵੇ ਤਾਂ ਵੀ ਉਸ ਦਾ ਅੰਤ ਮੂਰਖਤਾ ਹੀ ਹੁੰਦਾ ਹੈ। ਮੁਰਖ ਦੀ ਮੇਹਨਤ ਦਾ ਫਲ ਅਪਮਾਨ ਤੇ ਚਿੰਤਾ ਹੁੰਦਾ ਹੈ।

ਪਰ ਸਿਆਣਾ ਆਪਣੇ ਦਿਲ ਨੂੰ ਵਿੱਦਯਾ ਨਾਲ