ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਦਿੱਤੇ ਹਨ, ਜਿਸਨੇ ਨਿਰਸੰਦੇਹ ਸੋਨੇ ਉਤੇ ਸੁਗੰਧੀ ਦਾ ਕੰਮ ਕੀਤਾ ਹੈ।

ਏਹ ਪੁਸਤਕ ਕਈ ਪਾਸਿਆਂ ਵਲੋਂ ਵੱਡੀ ਹੀ ਲਾਭਦਾਇਕ ਅਤੇ ਮਾਨ ਯੋਗ ਹੈ। ਹਰ ਵਿਸ਼ੇ ਦਾ ਮਜ਼ਮੂਨ ਸੰਖੇਪ ਹੈ,ਇਬਾਰਤ ਸਾਦੀ ਤੇ ਆਮ ਲੋਕਾਂ ਦੀ ਸਮਝ ਵਿਚ ਆ ਜਾਣ ਵਾਲੀ ਹੈ, ਜਿਥੋਂ ਤਕ ਖਿਆਲ ਕੀਤਾ ਗਿਆ ਹੈ ਮਨੁੱਖੀ-ਜੀਵਨ ਦਾ ਕੋਈ ਅੰਗ ਜਾਂ ਵਿਸ਼ਾ ਅਜੇਹਾ ਨਹੀਂ ਜੋ ਛੱਡ ਦਿਤਾ ਗਿਆ ਹੋਵੇ। ਏਸਦੇ ਸਿਆਣੇ ਕਰਤਾ ਨੇ ਏਸਨੂੰ ਅਜੇਹੇ ਢੰਗ ਅਤੇ ਵਿਦਵਤਾ ਨਾਲ ਰਚਿਆ ਹੈ ਕਿ ਏਸ ਵਿਚ ਕਿਸੇ ਖਾਸ ਮਜ਼ਹਬ ਧਰਮ ਜਾਂ ਜੱਥੇ ਦਾ ਪੱਖ ਨਹੀਂ ਲਿਆ ਗਿਆ। ਕੁੱਲ ਸੰਸਾਰ ਦੇ ਮਨੁੱਖ ਏਸਨੂੰ ਵਡੇ ਪ੍ਰੇਮ ਨਾਲ ਪਕੇ ਏਸਤੋਂ ਲਾਭ ਲੈ ਸਕਦੇ ਹਨ। ਫੇਰ ਇਕ ਹੋਰ ਵੱਡਾ ਵਾਧਾ ਏਹ ਹੈ ਕਿ ਏਸਦਾ ਲੇਖ ਕਵੀ ਹਾ ਹੋਣ ਵਾਲਾ ਨਹੀਂ, ਏਹੋ ਕਾਰਨ ਹੈ ਕਿ ਭਾਵੇਂ ਇਸ ਪੁਸਤਕ ਨੂੰ ਬਣਿਆਂ ਕਈ ਸੌ ਵਰੇ ਹੋ ਗਏ ਹਨ, ਪਰ ਅਜੇ ਤਕ ਏਸ ਲੇਖ ਤਾਜ਼ਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਭਾਵੇਂ ਏਹ ਪੁਸਤਕ ਹੋਰ ਕਈ ਹਜ਼ਾਰ ਵਰ੍ਹੇ ਤਕ ਪਈ ਰਹੇ, ਫੇਰ ਵੀ ਏਸਦਾ ਮਜ਼ਮੂਨ ਤਾਢਾ ਹੀ ਰਹੇਗਾ, ਜਿਸ ਘਰ ਵਿਚ ਏਹ ਪੁਸਤਕ ਜਾਵੇਗੀ, ਓਸਦੇ ਪੋਤ੍ਰੇ ਪੜੋਤ੍ਰੇ ਨਹੀਂ ਸਗੋਂ ਉਹਨਾਂ ਦੇ ਵੀ ਪੋਤ੍ਰੇ ਪੜੋਤ੍ਰੇ ਏਸਤੋਂ ਲਾਭ ਲੈ ਸਕਣਗੇ।

ਮੈਨੂੰ ਨਿਸਚਾ ਹੈ ਕਿ ਸੱਚ ਦੇ ਖੋਜੀ ਅਤੇ ਨੇਕੀ ਦੇ ਪ੍ਰੇਮੀ ਏਸ ਪੁਸਤਕ ਨੂੰ ਆਪਣੇ ਹਿਰਦੇ ਵਿਚ ਡੂੰਘੇ ਪ੍ਰੇਮ ਦੀ ਥਾਂ ਦੇਣਗੇ ਅਤੇ ਸਮਝਦਾਰ ਤੇ ਸਿਆਣੇ ਲੋਕਾਂ ਵਿਚ ਏਹ