ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

ਗਵਾਂਢੀ ਅਤੇ ਵਤਨ ਦੇ ਲੋਕ ਓਸਦੇ ਪਾਸੋਂ ਲਾਭ ਪ੍ਰਾਪਤ ਕਰਦੇ ਹਨ, ਓਹ ਕਾਰੀਗਰਾਂ ਪਾਸੋਂ ਕੰਮ ਲੈਂਦਾ ਹੈ, ਓਹ ਨਵੇਂ ਨਵੇਂ ਢੰਗ ਸੋਚਦਾ ਅਤੇ ਵਪਾਰ ਨੂੰ ਉੱਨਤ ਕਰਦਾ ਹੈ।

ਓਹ ਕੰਜੂਸ ਤੇ ਮੱਖੀਚੁ ਚੂਸ ਨਹੀਂ ਬਣਦਾ, ਸਗੋਂ ਆਪਣੇ ਨਾਲ ਦਸ ਹੋਰ ਲੋੜਵੰਦਾਂ ਦੇ ਢਿੱਡ ਭਰਦਾ ਹੈ।

ਓਹ ਆਪਣੀ ਦੌਲਤ ਨੂੰ ਚੰਗੇ ਤੋਂ ਚੰਗੇ ਤੇ ਨੇਕ ਤੋਂ ਨੇਕ ਕੰਮਾਂ ਤੇ ਖਰਚਦਾ ਹੈ। ਇਸ ਵਾਸਤੇ ਓਹ ਦੌਲਤ ਉੱਤੇ ਖੁਸ਼ ਹੈ, ਓਸਦੀ ਖ਼ਸ਼ੀ ਬੇ ਐਬ ਹੈ। ਪਰ ਸ਼ੋਕ ਅਰ ਧ੍ਰਿਕਾਰ ਹੈ ਓਸ ਆਦਮੀ ਨੂੰ, ਜੋ ਦੌਲਤ ਤੇ ਦੌਲਤ ਇਕੱਠੀ ਕਰਦਾ ਜਾਂਦਾ ਹੈ ਅਤੇ ਫੇਰ ਏਸ ਉਤੇ ਆਕੜਦਾ ਹੈ।

ਓਹ ਗਰੀਬਾਂ ਦਾ ਗਲ ਘੁਟ ਅਤੇ ਢਿੱਡ ਵੱਢਕੇ ਧਨ ਇਕੱਠਾ ਕਰਦਾ ਹੈ, ਓਹ ਗਰੀਬਾਂ ਦੇ ਲਹੂ ਵਰਗੇ ਪਸੀਨੇ ਦੀ ਕੱਖ ਪ੍ਰਵਾਹ ਨਹੀਂ ਕਰਦਾ, ਸਗੋਂ ਓਹਨਾਂ ਉੱਤੇ ਧੱਕਾ ਕਰਕੇ ਫੁਲਦਾ ਹੈ। ਆਪਣੇ ਭਰਾ ਦੀ ਕੰਗਾਲੀ ਓਹਦੇ ਦਿਲ ਉਤੇ ਕੋਈ ਅਸਰ ਨਹੀਂ ਪਾ ਸਕਦੀ। ਓਹ ਯਤੀਮਾਂ ਦੇ ਅਥਰੂਆਂ ਨੂੰ ਦੁੱਧ ਵਾਂਗ ਪੀ ਜਾਂਦਾ ਹੈ, ਓਸਦਾ ਕਲੇਜਾ ਧਨ ਦੇ ਲੋਕ ਕਰਕੇ ਪੱਥਰ ਹੋ ਜਾਂਦਾ ਹੈ। ਕਿਸੇ ਦੁਖ,ਕਿਸੇ ਬਿਪਤਾ ਜਾਂ ਕਿਸੇ ਉਪਦੇਸ਼ ਅਤੇ ਸਿੱਖਯਾ ਦਾ ਓਹਦੇ ਉੱਤੇ ਅਸਰ ਨਹੀਂ ਹੁੰਦਾ ਪਰ ਪਾਪਾਂ ਦੀ ਧਿਰ ਓਸਦੇ ਮਗਰ ਮਗਰ ਰਹਿੰਦੀ ਹੈ, ਉਸਨੂੰ ਹਰ ਵੇਲੇ ਕੋਈ ਨਾ ਕੋਈ ਡਰ ਲਗਾ ਰਹਿੰਦਾ ਹੈ, ਦਿਲ ਦੀ ਬੇਚੈਨ ਅਤੇ ਮਨ ਦੀਆਂ ਅਨੰਤ ਵਾਸ਼ਨਾਂ ਓਹਦੇ ਪਾਸੋਂ ਦੂਜਿਆਂ ਦੇ ਦੁੱਖਾਂ ਦਾ ਬਦਲਾ ਲੈਣ ਦਾ ਕਾਰਨ ਬਣ