ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਜਾਂਦੀਆਂ ਹਨ। ਗਰੀਬ ਆਦਮੀ ਦੇ ਦੁਖ ਅਜਹੇ ਆਦਮੀ ਦ ਦਿਲ ਦੀਆਂ ਬੇਚੈਨਆਂ ਤੇ ਘਬਰਾਹਟਾਂ ਦੇ ਟਾਕਰੇ ਵਿਚ ਕੁਝ ਵੀ ਨਹੀਂ ਹਨ। ਗਰੀਬ ਆਦਮੀ ਨੂੰ ਏਸਦੀ ਹਾਲਤ ਦੇਖਕੇ ਤਸੱਲੀ ਨਹੀਂ ਸਗੋਂ ਖੁਸ਼ੀ ਹਾਸਲ ਕਰਨੀ ਚਾਹੀਦੀ ਹੈ, ਕਿਉਂਕਿ ਓਹ ਕਈਆਂ ਪਾਸਿਆਂ ਵਿਚ ਓਹਦੇ ਨਾਲੋਂ ਵਧੀਕ ਪ੍ਰਸੰਨ ਹੈ। ਓਹ ਆਰਾਮ, ਸ਼ਾਂਤੀ ਤੇ ਖਾਤਰ ਜਮਾਂ ਨਾਲ ਬੈਠਕੇ ਰੁੱਖ ਸੁੱਕੀ ਰੋਟੀ ਖਾਂਦਾ ਹੈ, ਓਸਦੇ ਆਲੇ ਦੁਆਲੇ ਕਸ਼ਾਮਤੀ ਤੇ ਲੱਲਪੱਤੋ ਨਜ਼ਰ ਨਹੀਂ ਆਉਂਦੇ। ਓਸਨੂੰ ਨੌਕਰਾਂ ਨਾਲ ਸਿਰ ਖਪਾਈ ਨਹੀਂ ਕਰਨੀ ਪੈਂਦੀ ਅਤੇ ਨਾਂ ਹੀ ਓਹ ਮੰਗਣ ਵਾਲਿਆਂ ਪਾਸੋਂ ਤੰਗ ਆ ਜਾਂਦਾ ਹੈ। ਸ਼ਾਹੂਕਾਰਾਂ ਦੀਆਂ ਨਿਆਮਤਾਂ ਤੋਂ ਵਾਂਜਿਆਂ ਹੋਣ ਦੇ ਕਾਰਨ ਓਹ ਅਮੀਰਾਂ ਵਾਲੇ ਰੋਗਾਂ ਪਾਸੋਂ ਵੀ ਬਚਿਆ ਰਹਿੰਦਾ ਹੈ ਅਤੇ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਹੈ ਕਿ ਓਹ ਪਾਪ ਨਹੀਂ ਕਰ ਸਕਦਾ।

ਰੋਟੀ ਜੇਹੜੀ ਓਹ ਖਾਂਦਾ ਹੈ, ਕੀ ਓਸਨੂੰ ਸੁਆਦ ਨਹੀਂ ਲੱਗਦੀ ਹੈ ਪਾਣੀ ਜੇਹੜਾ ਓਹ ਪੀਦਾ ਹੈ, ਕੀ ਅਨੰਦ ਦਾਇਕ ਨਹੀਂ ਹੁੰਦਾ? ਹਾਂ, ਕਿਉਂ ਨਹੀਂ ਹੁੰਦਾ? ਸਗੋਂ ਸ਼ਾਹੂਕਾਰਾਂ ਦੀਆਂ ਕੌੜੀਆਂ ਤੇ ਵਿਕਾਰ ਉਪਜਾਉ ਸ਼ਰਾਬਾਂ ਨਾਲੋਂ ਕਈ ਗੁਣਾਂ ਚੰਗਾ ਹੁੰਦਾ ਹੈ।

ਮੇਹਨਤ ਨਾਲ ਓਸਦੀ ਅਰੋਗਤਾ ਕਾਇਮ ਰਹਿੰਦੀ ਹੈ ਅਤੇ ਰਾਤ ਨੂੰ ਖੋਰੀ ਦੇ ਬਿਸਤਰੇ ਉਤੇ ਓਸਨੂੰ ਓਹ ਮਿੱਠੀ ਤੇ ਘੂਕ ਨੀਂਦ ਆਉਂਦੀ ਹੈ, ਜੋ ਮਖ਼ਮਲ ਗਦੇਲਿਆਂ ਉਤੇ ਸੌਣ ਵਾਲੇ ਸ਼ਾਹੂਕਾਰਾਂ ਨੂੰ ਕਦੇ ਨਸੀਬ ਨਹੀਂ ਹੁੰਦੀ।