ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

(੨) ਮਾਲਕ ਵਾਸਤੇ-ਸਾਹਿਬ ਗਉਰਾ ਲੋੜੀਐ,
ਨਫ਼ਰ ਵਿਗਾੜਹਿ ਨਿਤ।

———————

੨੨-ਰਾਜਾ ਅਤੇ ਪਰਜਾ

ਹੇ ਹਾਕਮ! ਤੂੰ ਜੋ ਕਿਸਮਤ ਦਾ ਪਯਾਰਾ ਹੈ ਅਤੇ ਤੇਰੇ ਨਾਲ ਦੇ ਆਦਮੀਆਂ ਨੇ ਤੈਨੂੰ ਆਪਣਾ ਪਾਤਸ਼ਾਹ ਤੇ ਹਾਕਮ ਬਣਾਯਾ ਹੈ, ਤੂੰ ਓਹਨਾਂ ਦੇ ਪਿਆਰ, ਓਹਨਾਂ ਦੇ ਇਤਬਾਰ ਤੇ ਵਡਿਆਈ ਉ ਤੇ ਧਿਆਨ ਕਰ ਆਪਣੀ ਸ਼ਾਨ ਅਤੇ ਆਪਣੇ ਵਡੇ ਦਰਜੇ ਦਾ ਖਿਆਲ ਮਗਰੋਂ ਕਰੀਂ।

ਤੂੰ ਸਜੇ ਹੋਏ ਸੁੰਦਰ ਤਖਤ ਉਤੇ ਬੈਠਾ ਹੈ, ਤੇਰੇ ਸਿਰ ਉਤੇ ਵਡਮੁੱਲਾ ਤਾਜ ਸਭਾਇਮਾਨ ਹੋ ਰਿਹਾ ਹੈ ਅਤੇ ਤਾਕਤ ਦਾ ਝੰਡਾ ਤੇਰੇ ਹੱਥ ਵਿਚ ਹੈ, ਪਰ ਇਹ ਸਾਰੀਆਂ ਨਿਸ਼ਾਨੀਆਂ ਤੇਰ ਵਾਸਤੇ ਨਹੀਂ ਹਨ ਸਗੋਂ ਏਸ ਵਾਸਤੇ ਹਨ ਕਿ ਤੂੰ ਏਹਨਾਂ ਨਾਲ ਆਪਣੀ ਪਰਜਾ ਨੂੰ ਸੁਖ ਪੁਚਾ। ਪਾਤਸ਼ਾਹ ਦਾ ਮੁੱਖ ਕੰਮ ਅਤੇ ਫਖਰ ਏਸੇ ਗੱਲ ਵਿੱਚ ਹੈ ਕਿ ਉਹ ਆਪਣੀ ਪਰਜਾ ਦੇ ਸੁਖ ਅਤੇ ਉੱਨਤੀ ਦਾ ਹਰ ਵੇਲੇ ਖਿਆਲ ਰੱਖੇ। ਓਸਦਾ ਤੇਜ ਪਪ ਅਤੇ ਰਾਜ ਭਾਗ ਪਰਜਾ ਦੀ ਹਾਰਦਕ ਵਫਾਦਾਰੀ ਤੇ ਨਿਰਭਰ ਹੈ।

ਵੱਡੇ ਵੱਡੇ ਪਾਤਸ਼ਾਹਾਂ ਦਾ ਦਿਲ ਓਹਨਾਂ ਦੇ ਉੱਚੇ ਦਰਜੇ ਦੇ ਅਨੁਸਾਰ ਉੱਚਾ ਹੁੰਦਾ ਹੈ, ਓਹ ਵੱਡੇ ਵੱਡੇ ਕੰਮ ਸੋਚਦੇ ਹਨ ਅਤੇ ਆਪਣੇ ਬਲ ਦੇ ਅਨੁਸਾਰ ਚੰਗੇ ਚੰਗੇ ਕੰਮ ਲੱਭਦੇ ਹਨ। ਸਿਆਣਾ ਪਾਤਸ਼ਾਹ ਆਪਣੇ ਰਾਜ ਦੇ