ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਰਾਜ-ਭਾਗ ਨੂੰ ਖਤਰੇ ਵਿਚ ਨਹੀਂ ਪਾ ਸਕਦੀਆਂ, ਕਿਉਂਕਿ ਆਪਣੇ ਪ੍ਰੇਮੀ ਤੇ ਹਮਦਰਦ ਰਾਜੇ ਦੇ ਪ੍ਰੇਮ ਵਿਚ ਰੱਤੀ ਹੋਈ ਪਰਜਾ ਆਪਣੀ ਨਿਮਕਹਲਾਲੀ ਤੇ ਰਾਜ ਭਗਤੀ ਵਿਚ ਪੱਕੀ ਹੁੰਦੀ ਹੈ। ਅਜੇਹੀ ਪਰਜਾ ਆਪਣੇ ਰਾਜੇ ਦੇ ਤਾਜ ਤੇ ਤਖਤ ਦੀ ਰਾਖੀ ਵਾਸਤੇ ਲੋਹੇ ਦੀ ਕੰਧ ਬਣ ਜਾਂਦੀ ਹੈ। ਦੁਸ਼ਟ ਵਿਰੋਧੀਆਂ ਦੀ ਫੌਜ ਓਸ ਦੇ ਸਾਮਣਿਓਂ ਐ ਭੱਜ ਉਠਦੀ ਹੈ, ਜਿਸ ਤਰਾਂ ਹਵਾ ਦੇ ਬੁੱਲਿਆਂ ਅੱਗੇ ਤੁੜੀ ਦੇ ਤੀਲੇ।

ਓਸ ਦੀ ਪਰਜਾ ਦੇ ਘਰਾਂ ਵਿਚ ਸੁਖ ਤੇ ਸ਼ਾਂਤੀ ਦਾ ਵਸੇਬਾ ਰਹਿੰਦਾ ਹੈ ਅਤੇ ਓਸ ਦੇ ਤਖਤ ਦੇ ਉਦਾਲੇ ਸੱਚੀ ਸ਼ਾਨ ਤੇ ਸੱਚਾ ਤੇਜ ਪ੍ਰਤਾਪ ਹੱਥ ਬੱਧੀ ਖਲੋਤਾ ਰਹਿੰਦਾ ਹੈ।
ਬੈਂਤ:-

ਹਰਿੱਕ ਮਜ਼ਬ ਤੇ ਧਰਮ ਦਾ ਹੁਕਮ ਹੈ ਕਿ
ਪਰਜਾ ਇਸਤ੍ਰੀ, ਰਾਜੇ ਨੂੰ ਕੰਤ ਸਮਝੇ।
ਦਰਜਾ ਰਾਜੇ ਦਾ ਰੱਬ ਵਡਿਆਇਆ ਹੈ,
ਪਰਜਾ ਓਸ ਨੂੰ ਦੂਜਾ ਭਗਵੰਤ ਸਮਝੇ।
ਰਾਜਾ ਪਿਤਾ, ਸ਼ਾਮੀ, ਮਾਲਕ ਦੇਸ ਦਾ ਹੈ,
ਪਰਜਾ ਓਸ ਨੂੰ ਪੂਜਨੀਕ ਸੰਤ ਸਮਝੇ।
ਪਰਜਾ ਲਾਨ੍ਹਤਾਂ ਜੋਗ ਹੈ ਨਰਕ ਪੈਣੀ,
ਮਾਨ ਕਰੋ ਨਾ ਰਾਜੇ ਨੂੰ ਦੰਭ ਸਮਝੇ।
ਤੂੰ ਵੀ ਰਾਜ ਸ਼ਕਤੀ, ਤਾਜ ਵਾਲਿਆ ਵੇ,
ਪਰਜਾ ਨਾਲ ਪ੍ਰਤੀ ਵਾਂਗਰ ਬਾਲ ਕਰ ਲੈ।
ਤਪੋਂ ਰਾਜ਼ ਮਿਲਿਆ, ਰਾਜੋ ਨਰਕ ਲੈਣਾ,