ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਰਾਖੀ, ਜੀਵਨ ਦੀਆਂ ਖੁਸ਼ੀਆਂ ਤੇ ਆਰਾਮ ਤੈਨੂੰ ਤੇਰੇ ਸਾਥੀਆਂ ਦੀ ਬਦੌਲਤ ਨਸੀਬ ਹੁੰਦੇ ਹਨ, ਜੇਕਰ ਤੂੰ ਵਸੋਂ ਵਿੱਚ ਨਾਂ ਰਹਿੰਦੋਂ ਤਾਂ ਏਹ ਨਿਆਮਤਾਂ ਤੈਨੂੰ ਕਦੇ ਨਸੀਬ ਨਾ ਹੁੰਦੀਆਂ। ਏਸ ਵਾਸਤੇ ਤੇਰਾ ਫ਼ਰਜ਼ ਹੈ ਕਿ ਆਪਣੇ ਸਾਥੀਆਂ ਦਾ ਸਹਾਇਕ ਬਣੇ, ਕਿਉਂਕਿ ਤੇਰੇ ਭਲੇ ਵਾਸਤੇ ਏਹ ਜ਼ਰੂਰੀ ਹੈ ਕਿ ਹੋਰ ਲੋਕ ਤੇਰੀ ਸਹਾਇਤਾ ਕਰਨ। ਜਿਸ ਤਰਾਂ ਗੁਲਾਬ ਦੇ ਫੁੱਲ ਵਿੱਚੋਂ ਹਰ ਵੇਲੇ ਸੋਹਣੀ ਸੁਗੰਧ ਆਉਂਦੀ ਰਹਿੰਦੀ ਹੈ, ਉਸੇ ਤਰਾਂ ਖੁਲ੍ਹ ਦਿਲੇ ਆਦਮੀ ਪਾਸੋਂ ਦਾ ਚੰਗੇ ਕੰਮਾਂ ਦਾ ਅਰੰਭ ਹੁੰਦਾ ਹੈ।

ਓਹ ਦਿਲੀ ਪਸੰਨਤਾ ਦਾ ਆਨੰਦ ਲੁੱਟਦਾ ਹੈ, ਓਹ ਅਪਣੇ ਗੁਆਂਢੀ ਦੀ ਤੱਕੀ ਅਤੇ ਖੁਸ਼ੀ ਵੇਖਕੇ ਖੁਸ਼ ਹੁੰਦਾ ਹੈ, ਓਸ ਦੇ ਕੰਨ ਨਿੰਦੜਾ ਸੁਣਨ ਵਾਸਤੇ ਤਿਆਰ ਨਹੀਂ, ਲੋਕਾਂ ਦੀਆਂ ਲੋੜਾਂ ਅਤੇ ਬੁਰਿਆਈਆਂ ਵੇਖਕੇ ਓਸ ਦੇ ਦਿਲ ਵਿਚ ਚਿੰਤਾ ਉਪਜਦੀ ਹੈ, ਉਸਨੂੰ ਨੇਕੀਆਂ ਕਰਨ ਦਾ ਲਾਲਚ ਹੈ ਅਤੇ ਓਹ ਸਮੇਂ ਦੀ ਤਾੜ ਵਿਚ ਰਹਿੰਦਾ ਹੈ। ਕਿਸੇ ਦਾ ਦੁੱਖ ਦੂਰ ਕਰਕੇ ਓਸ ਦਾ ਦਿਲ ਪ੍ਰਸੰਨ ਹੁੰਦਾ ਹੈ। ਓਸ ਦਾ ਦਿਲ ਬੜਾ ਖੁੱਲਾ ਹੁੰਦਾ ਹੈ, ਇਸ ਕਰਕੇ ਓਹ ਸਾਰਿਆਂ ਦੀ ਖੁਸ਼ੀ ਦਾ ਖ਼ਿਆਲ ਰਖਦਾ ਹੈ ਅਤੇ ਫੇਰ ਆਪਣੀ ਨੇਕ ਦਿਲੀ ਦੇ ਕਾਨ ਸਾਰਿਆਂ ਨਾਲ ਨੇਕੀ ਕਰਕੇ ਆਪ ਪ੍ਰਸੰਨ ਹੁੰਦਾ ਹੈ। ਬੈਂਤ:-

ਤੰਗ ਹਿਰਦੇ ਨੂੰ ਆਖਦੇ ਲੋਕ "ਕੁੜੀਅਲ"
ਉਪਮਾ ਕਰਨ ਜਿਸ ਦਾ ਦਿਲ ਦਰਿਆ ਹੋਵੇ।