ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਦੀ ਪ੍ਰਸੰਨਤਾ ਓਹਨਾਂ ਦੇ ਮਾਲ ਮਤੇ ਦੀ ਰਾਖੀ ਤੇ ਨਿਰਭਰ ਹੈ। ਇਸ ਵਾਸਤੇ ਤੂੰ ਆਪਣੇ ਦਿਲ ਦੀਆਂ ਖਾਹਸ਼ਾਂ ਨੂੰ ਹੱਦੋਂ ਨਾ ਟੱਪਣ ਦੇਹ, ਸਗੋਂ ਨਿਆਉਂ ਨੂੰ ਓਹਨਾਂ ਸਾਰਿਆ ਦੇ ਮੋਹਰੇ ਰੱਖ।

ਆਪਣੇ ਗੁਆਂਢੀ ਦੇ ਮਾਲ ਉੱਤੇ ਭੈੜੀ ਨਜ਼ਰ ਨਾ ਪਾ, ਓਸਦਾ ਮਾਲ ਤੇ ਓਸ ਦੀਆਂ ਖੁਸ਼ੀਆਂ ਵੇਖਕੇ ਸਗੋਂ ਪ੍ਰਸੰਨ ਹੋ, ਕਿਸੇ ਤਰਾਂ ਦੇ ਗੁੱਸੇ ਜਾਂ ਖਾਰ ਦੇ ਕਾਰਨ ਉਸਨੂੰ ਨੁਕਸਾਨ ਪਹੁੰਚਾਉਣ ਦਾ ਯਤਨ, ਨਾਂ ਕਰ, ਓਸਦੇ ਚਾਲ ਚਲਨ ਉਤੇ ਕੋਈ ਦੁਸ਼ਨ ਨਾਂ ਯੋਪ, ਓਸਦੇ ਵਿਰੁੱਧ ਝੂਠੀ ਉਗਾਹੀ ਨਾਂ ਦੇਹ, ਓਸਦੇ ਨੌਕਰ ਨੂੰ ਓਸਦੀ ਨੌਕਰੀ ਛੱਡ ਦੇਣ ਜਾਂ ਆਪਣੇ ਮਾਲਕ ਨੂੰ ਧੋਖਾ ਦੇਣ ਦੀ ਖੋਟੀ ਪੱਟੀ ਨਾਂ ਪੜ੍ਹ। ਅਤੇ ਓਸ ਦੀ ਪਤਿਬ੍ਰਤਾ ਇਸਤ੍ਰੀ ਨੂੰ ਦੁਰਾਚਾਰਨ ਬਣਨ ਲਈ ਨਾਂ ਪ੍ਰੇਰ, ਕਿਉਂਕਿ ਅਜੇਹੀਆਂ ਕੁਚਾਲਾਂ ਨਾਲ ਉਸ ਦੇ ਦਿਲ ਨੂੰ ਜੋ ਦੁਖ ਪਹੁੰਚੇਗਾ ਤੂੰ ਓਸਨੂੰ ਕਦੇ ਹੌਲਾ ਨਹੀਂ ਕਰ ਸਕੇਂਗਾ। ਏਸ ਨਾਲ ਓਸਦੀ ਜਾਨ ਨੂੰ ਓਹ ਨਕਸਾਨ ਪਹੁੰਚੇਗਾ, ਜਿਸ ਦਾ ਬਦਲਾ ਤੂੰ ਕਦੇ ਨਹੀਂ ਭਰ ਸਕੇਗਾ। ਨੂੰ

ਆਪਣੇ ਸਾਥੀਆਂ ਦੇ ਲੈਣ ਦੇਣ ਵਿਚ ਸਚਿਆਈ, ਨਿਆਉਂ ਤੇ ਬੇ ਰਿਐ3 ਤੋਂ ਕੰਮ ਲੈ, ਓਹਨਾਂ ਨਾਲ ਅਜੇਹਾ ਵਰਤਾਉ ਕਰ ਜਿਹਾ ਕਿ ਤੂੰ ਚਾਹੁੰਦਾ ਹੈ ਕਿ ਓਹ ਤੇਰੇ ਨਾਲ ਕਰਨ। ਅਮਾਨਤ ਵਿਚ ਖਿਆਨਤ ਕਦੇ ਨਾਂ ਕੌਰ, ਜੇ ਕੋਈ ਆਦਮੀ ਤੇਰੇ ਉਤੇ ਇਤਬਾਰ ਕਰਦਾ ਹੈ ਤਾਂ ਓਸਨੂੰ ਧੋਖਾ ਨਾਂ ਦੇਹ, ਯਾਦ ਰਖ ਕਿ ਸਿਰਜਨਹਾਰ ਦੀ