ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

ਫੁੱਟਣ ਨੇਕੀਆਂ ਦੇ ਸੋਮੇਂ ਆਪ, ਆਪੇ,
ਹਿਰਦੇ ਸ਼ਲਤਾ ਜੇ ਠੀਕ ਠਾਕ ਹੋਵੇ।
ਸੀਲ ਆਦਮੀ ਸਭਸ ਨੂੰ ਪਿਆਰ ਕਰਦਾ,
ਵੈਰੀ ਮਿੱਤ ਪਿਆਰਾ ਜਾਂ ਕਈ ਸਾਕ ਹੋਵੇ।
ਬਦੀ ਟਿਕੇ ਨਾ ਓਸਦੇ ਦੇ ਅੰਦਰ,
ਓਹ ਨਾਂ ਜਾਣਦਾ ਆਖਦੇ ਵੈਰ ਕਿਸਨੂੰ?
ਪਿਤਾ ਇਕ ਤੇ ਉਸਦੀ ਔਲਦ ਸਾਰੀ,
ਲਉ ਓਹ ਨਾ ਜਾਣ ਦਾ ਸਮਝੀਏ ਗੈਰ ਕਿਸ ਨੂੰ?
ਨੇਕੀ, ਪ੍ਰੇਮ, ਮਿਲ ਬੈਠਣਾ ਹੈ ਸ਼ੁਭ ਗੁਣ,
ਓਹ ਨਾਂ ਜਾਣਦਾ ਕਿ ਮਾਰੇ ਪੈਰ ਕਿਸਨੂੰ?
ਚੁੰਮਣ ‘ਚਰਨ 'ਗੁਣ ਸਾਰੇ ਉਸ ਦੇਵਤੇ ਦੇ,
ਜੋ ਨਾ ਜਾਣਦਾ ਹੈ ਔਰ ਗੈਰ ਕਿਸ ਨੂੰ।

ਸ੍ਰੀ ਗੁਰੂ ਗੰਥ ਪ੍ਰਮਾਣ:-

(੧) ਪਰ, ਹਰਿ, ਕਾਮ, ਕ੍ਰੋਧ, ਝੂਠ, ਨਿੰਦਾ ਕਰ
ਤਜ ਮਾਇਆ ਇਕ ਅਹੰਕਾਰ ਚੁਕਾਵੈ॥
ਤਜ ਨੂੰ ਕਾਮ ਕਾਮਨੀ ਦੇ ਮੋਹ ਤਜੈ॥
ਤਾ ਅੰਜਨ ਮਾਹਿ ਨਿਰੰਜਨ ਪਾਵੈ॥
ਤਜ ਮਾਨ, ਅਭਿਮਾਨ ਪੀਤ ਸਤ ਦਾਰਾ
ਤਜ ਪਿਆਸ ਆਸ ਰਾਮ ਲਿਵ ਲਾਵੈ।
ਨਾਨਕ ਸਾਚਾ ਮਨ ਨ ਵਸੈ,
ਸਾਚਿ ਸਬਦ ਹਰਿ ਨਾਮ, ਵਸਾਵੈ।

——————————