ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

੨੬-ਕ੍ਰਿਤੱਗਯਤਾ (ਸ਼ੁਕਰ ਗੁਜ਼ਾਰੀ)

ਜਿਸ ਤਰਾਂ ਬਿਛ ਦੀਆਂ ਟਾਹਣੀਆਂ ਤੇ ਪੱਤਿਆਂ ਦਾ ਰਸ ਫੇਰ ਜੜਾਂ ਵਿਚ ਵਾਪਸ ਚਲਿਆ ਜਾਂਦਾ ਹੈ ਜਿਥੋਂ ਕਿ ਓਹ ਉੱਪਰ ਚੜਿ੍ਹਆ ਸੀ, ਜਿਸ ਤਰਾਂ ਦਰਯਾ ਓਸੇ ਸਮੁੰਦਰ ਵਿਚ ਮੁੜ ਆਪਣਾ ਪਾਣੀ ਰਲਾ ਦੇਂਦਾ ਹੈ ਜਿਥੋਂ ਕਿ ਓਹ ਨਿਕਲਿਆ ਸੀ, ਏਸੇ ਤਰਾਂ ਕਿਤੱਗੜ ਆਦਮੀ ਦਾ ਦਿਲ ਨੇਕੀ ਦੇ ਬਦਲੇ ਨੇਕੀ ਕਰਦਾ ਹੈ, ਓਹ ਖੁਸ਼ੀ ਨਾਲ ਆਪਣੇ ਸਹਾਇਕ ਦਾ ਹਸਾਨ ਮੰਨਦਾ ਹੈ, ਓਸਨੂੰ ਪ੍ਰੇਮ ਅਤੇ ਇੱਜ਼ਤ ਦੀ ਨਜ਼ਰ ਨਾਲ ਤੱਕਦਾ ਹੈ, ਜੇਕਰ ਓਹ ਹਸਾਨ ਦਾ ਬਦਲਾ ਨਾਂ ਬੀ ਦੇ ਸਕੇ ਤਾਂ ਬੀ ਉਮਰ ਭਰ ਓਸਦਾ ਹਸਾਨਵੰਦ ਰਹਿੰਦਾ ਹੈ ਅਤੇ ਓਸਦੀ ਕੀਤੀ ਹੋਈ ਨੂੰ ਕਦੇ ਨਹੀਂ ਭੁੱਲਦਾ।

ਖੁਲ੍ਹ-ਦਿਲੇ ਤੇ ਦਾਨੀ ਆਦਮੀ ਦਾ ਹੱਥ ਅਕਾਸ਼ ਦੇ ਬੱਦਲਾਂ ਵਾਂਗ ਹੈ ਜੋ ਧਰਤੀ ਦੇ ਫਲ, ਫੁੱਲ ਗਿੱਲ ਅਤੇ ਸਬਜ਼ੀ ਨੂੰ ਉਪਜਾਉਣ ਦਾ ਕਾਰਨ ਹੁੰਦੇ ਹਨ, ਪਰ ਹਸਾਨ ਨੂੰ ਭੁੱਲ ਜਾਣ ਵਾਲੇ ਅਕ੍ਰਿਤਘਣ ਦਾ ਦਿਲ ਰੇਤਥਲੇ ਵਾਂਗ ਹੈ ਜੋ ਕਿ ਮੀਂਹ ਦੇ ਪਾਣੀ ਨੂੰ ਤਾਂ ਵੱਡੀ ਪ੍ਰਸੰਨਤਾ ਨਾਲ ਪੀ ਜਾਂਦਾ ਹੈ ਪਰ ਆਪਣੇ ਅੰਦਰੋਂ ਸਬਜ਼ੀ ਉਪਜਾਉਣੀ ਤਾਂ ਕਿਤੇ ਹੀ ਆਪਣੇ ਆਪ ਨੂੰ ਗਿੱਲਿਆਂ ਵੀ ਨਹੀਂ ਹੋਣ ਦੇਂਦਾ।

ਆਪਣੇ ਸਹਾਇਕ ਨਾਲ ਈਰਖਾ ਨਾਂ ਕਰ ਅਤੇ ਜੋ ਹਸਾਨ ਓਸਨੇ ਤੇਰੇ ਨਾਲ ਕੀਤਾ ਹੈ ਓਸਨੂੰ ਕਦੇ ਨਾਂ ਲੁਕਾ, ਕਿਉਂਕਿ ਹਸਾਨ ਕਰਨਾ ਹਨ ਲੈਣ ਨਾਲੋਂ ਚੰਗਾ ਹੈ। ਭਾਵੇਂ ਦਾਨੀ ਦੇ ਦਾਨ ਦੀ ਉਪਮਾਂ ਹੁੰਦੀ ਹੈ, ਪਰ