ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਕ੍ਰਿਤੱਗਯ ਆਦਮੀ ਦੀ ਨਿੰਮ੍ਰਤਾ ਵੀ ਦਿਲ ਉਤੇ ਅਸਰ ਪਾਉਂਦੀ ਹੈ, ਅਤੇ ਨਿੰਮਤਾ ਆਦਮੀ ਤੇ ਪ੍ਰਮਾਤਮਾ ਦੋਹਾਂ ਨੂੰ ਭਾਉਂਦੀ ਹੈ।

ਹੰਕਾਰੀ ਦਾ ਹਸਾਨ ਨਾਂ ਲੈ, ਅਪਸਾਰਥੀ ਤੇ ਲੋਭੀ ਦੇ ਹਸਾਨ ਦਾ ਭਾਰ ਵੀ ਸਿਰ ਤੇ ਨ ਚੁੱਕ। ਕਿਉਂਕਿ ਹੰਕਾਰੀ ਤੇ ਅਭਿਮਾਨ ਆਦਮੀ ਆਪਣੀ ਨੇਕੀ ਦਾ ਹਸਾਨ ਸਾਰਿਆਂ ਦੇ ਸਾਹਮਣੇ ਜਤਲਾਕੇ ਤੈਨੂੰ ਸ਼ਰਮਿੰਦਿਆਂ ਕਰੇਗਾ, ਅਤੇ ਲੋਭੀ ਲਾਲਚੀ ਦਾ ਦਿਲ ਕਦੇ ਰੱਜਦਾ ਹੀ ਨਹੀਂ,ਓਸਦਾ ਢਿੱਡ ਆਪਣੇ ਹਥਾਨ ਦੇ ਬਦਲੇ ਵਿਚ ਹਜ਼ਾਰ ਹਸਾਨ ਲੈਕੇ ਵੀ ਕਦੇ ਨਹੀਂ ਭਰੇਗਾ।

ਬੈਂਤ:-

ਲੋਕੋ! ਸਿੱਖਯਾ, ਏਸਨੂੰ ਭੁੱਲਣਾ ਨਾਂ,
ਮਦਦਗਾਰ ਦਾ ਸ਼ੁਕਰ ਗੁਜ਼ਾਰ ਹੋਣਾ।
ਬਣ ਅਕ੍ਰਿਤਘਣ, ਭੁੱਲ ਅਹਿਸਾਨ ਪਾਪੀ,
ਧਰਤੀ ਵਾਸਤੇ ਨਾਂ ਅਸਹਿ ਭਾਰ ਹੋਣਾ।
ਜਿਸਨੇ ਮਦਦ ਕੀਤੀ ਉਸਦਾ ਸ਼ੁਕਰ ਕਰਨਾਂ,
ਦੱਬੇ ਸਦਾ ਕਿਤੱਗਤਾ ਬਾਰ ਹੋਣਾ।
ਚੰਗਾ ਨਹੀਂ ਕਿ ਸਦਾ ਏਹਸਾਨ ਚੁੱਕੋ,
ਸਗੋਂ ਤੁਸੀ ਵੀ ਪੂੰਜ-ਉਪਕਾਰ ਹੋਣਾ।
ਜਿਸਨੇ ਬਿਪਤ ਵੇਲੇ ਤੇਰੀ ਮਦਦ ਕੀਤੀ,
ਤੇਰਾ ਧਰਮ ਹੈ ਮੰਨ ਏ ਹਸਾਨ ਉਸਦਾ।
ਚੰਗਾ ਨਹੀਂ ਏਹਸਾਨ ਨੂੰ ਭੁੱਲ ਉਲਟਾ,
ਬਣੇ ਕ੍ਰਿਤਘਣ ਤੇ ਦੁਸ਼ਮਨ, ਜਾਨ ਉਸਦਾ।