ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਇੱਜ਼ਤ ਅਤੇ ਮਾਨ ਦਾ ਤਾਜ ਨਸੀਬ ਹੋਵੇਗਾ।

ਜੋ ਸੱਚੇ ਆਦਮੀ ਦੀ ਜੀਭ ਓਸਦੇ ਦਿਲ ਦੀ ਤਹਿ ਤਕ ਹੈ, ਉਸ ਵਿੱਚੋਂ ਚਾਲ ਬਾਜ਼ੀ ਤੇ ਝੂਠ ਦੀ ਕੋਈ ਗੱਲ ਨਹੀਂ ਨਿਕਲਦੀ, ਓਹ ਝੂਠ ਬੋਲਣ ਤੋਂ ਸ਼ਰਮਾਉਂਦਾ ਅਤੇ ਪਛਤਾਉਂਦਾ ਹੈ, ਪਰ ਸੱਚ ਬੋਲਣ ਵੇਲੇ ਉਸਦੀ ਅੱਖ ਓਸੇਤਰਾਂ ਚਮਕਦੀ ਰਹਿੰਦੀ ਹੈ, ਓਹ ਸੱਚ ਮਰਦਾਂ ਵਾਂਗ ਆਪਣੇ ਸਦਾਚਾਰ ਦੀ ਸ਼ਾਨ ਬਣਾਈ ਰੱਖਦਾ ਹੈ। ਉਹ ਚਾਲ ਅਤੇ ਧੋਖੇ (Policy-ਪੋਲਿਸੀ) ਤੋਂ ਕੰਮ ਲੈਣ ਨੂੰ ਅਪਣੀ ਹੀਣਤਾ ਸਮਝਤਾ ਹੈ, ਓਸਦਾ ਅੰਦਰ ਤੇ ਬਾਹਰ ਇੱਕੋ ਜਿਹਾ ਹੈ, ਉਸਨੂੰ ਕਦੇ ਪਛਤਾਉਣਾ ਨਹੀਂ ਪੈਂਦਾ, ਓਹ ਹੌਸਲੇ ਨਾਲ ਤੱਟ ਛੱਟ ਸੱਚ ਬੋਲ ਦੇਦਾ ਹੈ, ਪਰ ਝੂਠ ਬੋਲਣ ਵੇਲੇ ਝਿਜਕ ਜਾਂਦਾ ਹੈ। ਓਹ ਜ਼ਮਾਨੇ-ਜ਼ੀ ਨਹੀਂ ਜਾਣਦਾ, ਓਸਦੀ ਜੀਭ ਓਸਦੇ ਦਿਲ ਦੀਆਂ ਗੱਲਾਂ ਨੂੰ ਪ੍ਰਗਟ ਕਰਦੀ ਹੈ।

ਇਹ ਕੁਝ ਹੋਣ ਪਰ ਵੀ ਓਹ ਆਪਣੀ ਜ਼ਬਾਨ ਸਿਆਣਪ ਤੇ ਹੁਸ਼ਿਆਰੀ ਨਾਲ ਖੋਲ੍ਹਦਾ ਹੈ, ਕੁਝ ਬੋਲਣ ਤੋਂ ਪਹਿਲਾਂ ਓਹ ਸੋਚ ਲੈਂਦਾ ਹੈ ਕਿ ਕੇਹੜੀ ਗਲ ਸੱਚੀ ਤੇ ਠੀਕ ਹੈ।

ਓਹ ਮਿਤ੍ਰਤਾ ਦੇ ਖ਼ਿਆਲ ਨਾਲ ਸਲਾਹ ਦੇਂਦਾ ਹੈ, ਝਿੜਕ ਦੇਣ ਵੇਲੇ ਓਹ ਬੇਡਰ ਹੁੰਦਾ ਹੈ, ਜੋ ਕੁਝ ਮੁੰਹ ਤੋਂ ਕਹਿ ਦੇਂਦਾ ਹੈ, ਉਸਨੂੰ ਪੂਰਾ ਕਰ ਵਖਾਉਂਦਾ ਹੈ, ਪਰ ਚਲਕ ਤੇ ਦਗੇਬਾਜ਼ ਆਦਮੀ ਦਾ ਦਿਲ ਓਸਦੇ ਕਲੇਜੇ ਵਿਚ ਲੁਕਿਆ ਰਹਿੰਦਾ ਹੈ, ਓਹ ਪ੍ਰਗਟ ਤੌਰ ਤੇ ਆਪਣੀਆਂ