ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਗੱਲਾਂ ਨੂੰ ਸੱਚ ਦੀ ਪੁਸ਼ਾਕ ਪੁਆਉਂਦਾ ਹੈ, ਪਰ ਓਸਦੇ ਜੀਵਨ ਦਾ ਮਨਵ ਧੋਖਾ ਤੇ ਬੇਈਮਾਨੀ ਹੈ।

ਓਹ ਸ਼ੋਕ ਵੇਲੇ ਹੱਸਦਾ ਅਤੇ ਖੁਸ਼ੀ ਵੇਲੇ ਰੋਂਦਾ ਹੈ, ਜੋ ਕੁਝ ਓਸਦੀ ਜ਼ਬਾਨ ਵਿਚੋਂ ਨਿਕਲਦਾ ਹੈ ਅੱਫਲ ਤੇ ਨਿਰਾਰਥਕ ਹੁੰਦਾ ਹੈ, ਓਹ ਹਨੇਰੇ ਵਿਚ ਕੰਮ ਕਰਦਾ ਹੈ ਅਤੇ ਆਪਣੇ ਆਪ ਨੂੰ ਹਰ ਤਰ੍ਹਾਂ ਰੱਖਯਾ ਯੁਤ ਸਮਝਦਾ ਹੈ, ਪਰ ਓਸੇ ਦੀ ਮੂਰਖਤਾ ਨਾਲ ਉਸ ਦੀਆਂ ਦਗੇਬਾਜੀਆਂ ਤੇ ਧੋਖੇਬਾਜ਼ੀਆਂ ਪ੍ਰਗਟ ਹੋ ਜਾਂਦੀਆਂ ਹਨ ਅਤੇ ਓਸਦੇ ਭੇਤਾਂ ਦਾ ਪੜਦਾ ਪਾਟ ਜਾਂਦਾ ਹੈ।

ਓਸਦੇ ਦਿਨ ਸਦਾ ਦੀ ਕੈਦ ਵਿਚ ਬੀਤਦੇ ਹਨ,ਓਸਦੇ ਦਿਲ ਅਤੇ ਜ਼ਬਾਨ ਵਿਚ ਸਦਾ ਫੁੱਟ ਤੇ ਅਣਬਣ ਰਹਿੰਦੀ ਹੈ, ਓਹ ਸਦਾ ਏਸੇ ਚਿੰਤਾ ਵਿਚ ਰਹਿੰਦਾ ਹੈ ਕਿ ਆਪਣੇ ਆਪ ਨੂੰ ਕਿਸ ਤਰਾਂ ਸੱਚਾ ਪ੍ਰਗਟ ਕਰੇ। ਓਹ ਆਪਣੀ ਬੇਈਮਾਨੀ ਤੇ ਝੂਠ ਦੇ ਖ਼ਿਆਲਾਂ ਨੂੰ ਵੱਡੇ ਸ਼ੌਕ ਨਾਲ ਆਪਣੇ ਦਿਲ ਦੇ ਅੰਦਰ ਪਾਲਦਾ ਹੈ।

ਹੇ ਮੂਰਖ। ਤੂੰ ਆਪਣੇ ਅਸਲ ਹਾਲ ਨੂੰ ਲੁਕਾਉਣ ਵਾਸਤੇ ਜੋ ਦੁੱਖ ਝੱਲਦਾ ਹੈ ਓਹ ਓਸ ਦੁੱਖ ਨਾਲੋਂ ਵੱਧ ਹੁੰਦਾ ਹੈ ਜੋ ਤੈਨੂੰ ਆਪਣਾ ਅਸਲ ਹਾਲ ਦੱਸ ਕੇ ਝੱਲਣਾ ਪਵੇ। ਸਿਆਣੇ ਲੋਕ ਤੇਰੀਆਂ ਚਲਾਕੀਆਂ ਉੱਤੇ ਹੱਸਦੇ ਹਨ, ਜਦੋਂ ਤੇਰੀਆਂ ਬੁਰਿਆਈਆਂ ਦਾ ਭਾਂਡਾ ਭੱਜ ਜਾਵੇ ਤਾਂ ਲੋਕ ਤੇਰੇ ਮੂੰਹ ਉੱਤੇ ਥੱਕਣਗੇ ਅਤੇ ਤੇਰਾ ਨਾਉਂ ਲੈਕੇ ਹਜ਼ਾਰ ਹਜ਼ਾਰ ਲਾਤਾਂ ਪਾਉਣਗੇ।