ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਬੈਂਤ:-

ਖੋਟੇ ਰਿਦੇ ਵਾਲਾ ਹੈ ਮੱਕਾਰ ਬੰਦਾ,
ਦਗ਼ੇ, ਪਾਪ ਅਰ ਫਰੇਬ ਸੇ ਭਰੀ ਰਹਿਦਾ।
ਜਿਸ ਦਾ ਸਾਫ਼ ਹਿਰਦਾ ਨਿਰਮਲ ਨੀਰ ਵਾਂਗੂੰ,
ਦੁਨੀਆਂ ਵਿੱਚ ਓਹ ਆਦਮੀ ਖਰਾ ਰਹਿੰਦਾ।
ਉਸ ਦੇ ਰਿਦੇ ਅੰਦਰ ਖੋਟ, ਦਗ਼ੇ ਵਾਲਾ,
ਗੰਦ ਪਾਪ ਦਾ ਨਹੀਂ ਹੈ ਜ਼ਰਾ ਰਹਿੰਦਾ।
ਉਸ ਦੇ ਚਿਦੇ ਦਾ ਕੌਲ-ਫੁਲ ਟਹਿਕਦਾ ਏ,
ਓਹ ਗੁਲਾਬ ਵਾਂਗੂ ਹਰਦਮ ਹਰਾ ਰਹਿੰਦਾ।
ਮੂੰਹੋਂ ਹੋਰ ਤੇ ਅੰਦਰੋਂ ਹੋਰ ਜੇਹੜੇ,
ਓਹਨਾਂ ਲਾਨ੍ਹਤਾਂ ਤੇ ਦੁਰ ਦੁਰ ਲੋਕ ਕਰਦੇ।
ਹਿਰਦੇ ਹੋਰ ਹੁੰਦਾ ਮੂੰਹੋ ਹੋਰ ਬਕਦੇ,
ਕਰਕੇ ਖੋਟ ਫਿਰ ਅੰਤ ਨੂੰ ਸ਼ੋਕ ਕਰਦੇ।
ਐਪਰ ਸਾਫ਼ ਦਿਲ ਸਦਾ ਹੀ ਸਾਫ ਆਖਣ,
ਸੱਚੀ ਆਖਣੋਂ ਕਦੀ ਨਾ ਟੋਕ ਕਰਦੇ।
ਸਿਰ ਤੋਂ 'ਚਰਨ' ਤਕ ਸਾਫ਼ ਦਿਲ ਸਾਫ਼ ਹੁੰਦੇ,
ਰੱਬ ਪ੍ਰਸੰਨ ਹੁੰਦਾ, ਸੋਭਾ ਲੋਕ ਕਰਦੇ।

ਸੀ ਗੁਰੂ ਗ੍ਰੰਥ ਪ੍ਰਮਾਣ:-

(੧) ਅੰਦਰਹੁ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ।
ਅਠਿਸਠਿ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ।
(੨) ਬਿਰਥਾ ਜਨਮੁ ਗਵਾਇਆ ਕਪਟੀ
ਬਿਨ ਸਬਦੇ ਦੁਖ ਪਾਵਣਿਆ।