ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਏਸ ਵਾਸਤੇ ਤੂੰ ਓਸਦੇ ਹੁਕਮ ਦੇ ਅੱਗੇ ਸਿਰ ਨਆ ਅਤੇ ਪੂਰੀ ਨਿੰਮ੍ਰਤਾ ਨਾਲ ਓਸ ਦਾ ਆਯਾਕਾਰ ਬਣ।

ਵਾਹਿਗੁਰੂ ਮੇਹਰ ਅਤੇ ਤਰਸ ਦਾ ਸੋਮਾਂ ਹੈ, ਉਸਨੇ ਪ੍ਰੇਮ ਅਤੇ ਤਰਸ ਨਾਲ ਸੰਸਾਰ ਨੂੰ ਉਤਪੰਨ ਕੀਤਾ ਹੈ, ਓਸ ਦੀ ਰਹਿਮਤ ਅਤੇ ਮੇਹਰ ਓਸ ਦੇ ਸਾਰੇ ਕੰਮਾਂ ਤੋਂ ਪ੍ਰਗਟ ਹੋ, ਓਹ ਸੱਚ ਅਤੇ ਕਮਾਲ ਦਾ ਨਿਕਾਸੁ ਹੈ। ਸਾਰੇ ਜੀਵ ਜੰਤੁ ਓਸ ਦੀ ਉਪਮਾ ਦੇ ਗੀਤ ਗਾਉਂਦੇ ਹਨ, ਓਹ ਅਪਣੀਆਂ ਖ਼ੁਸ਼ੀ ਦੇ ਵੇਲੇ ਓਸ ਨੂੰ ਯਾਦ ਕਰਦੇ ਹਨ। ਓਹ ਸੁੰਦਰਤਾ ਨਾਲ ਓਹਨਾਂ ਨੂੰ ਸਜਾਉਂਦਾ ਹੈ ਅਤੇ ਖੁਰਾਕ ਨਾਲ ਓਹਨਾਂ ਦੀ ਪਾਲਨਾ ਕਰਦਾ ਹੈ।

ਜੇ ਅਸੀਂ ਅਕਾਸ਼ ਵਲ ਧਿਆਨ ਮਾਰੀਏ ਤਾਂ ਓਸਦਾ ਤੇਜ ਪ੍ਰਤਾਪ ਓਥੇ ਵੀ ਚਮਕਦਾ ਨਜ਼ਰ ਆਉਂਦਾ ਹੈ, ਜੋ ਅਸੀ ਧਰਤ ਵਲ ਨਜ਼ਰ ਕਰੀਏ ਤਾਂ ਓਸ ਦੀ ਕਾਰੀਗਰੀ ਓਥੇ ਵੀ ਪਈ ਦਿਸਦੀ ਹੈ, ਪਹਾੜ ਅਤੇ ਵਾਦੀਆਂ ਪ੍ਰਸੰਨ ਹਨ ਅਤੇ ਉਸ ਦੀ ਕਾਰੀਗਰੀ ਦੇ ਗੀਤ ਗਾਉਂਦੇ ਹਨ, ਜੰਗਲ, ਬਨ, ਦਰਯਾ ਤੇ ਸਮੁੰਦਰ ਓਸ ਦੀ ਉਪਮਾ ਗਾ ਰਹੇ ਹਨ। ਪਰ ਹੇ ਮਨੁੱਖ! ਤੈਨੂੰ ਓਸ ਨੇ ਖਾਸ ਕ੍ਰਿਪਾਲਤ ਤੇ ਮੇਹਰ ਨਾਲ ਉੱਚਿਆਂ ਕੀਤਾ ਹੈ, ਓਸ ਨੇ ਤੇਰਾ ਦਰਜਾ ਸਾਜਾਨਦਾਰਾਂ ਨਾਲੋਂ ਵੱਡਾ ਕੀਤਾ ਹੈ, ਓਸ ਨੇ ਤੈਨੂੰ ਅਕਲ ਦਿੱਤੀ ਹੈ ਕਿ ਤੂੰ ਆਪਣੀ ਵਡਿਆਈ ਕਾਇਮ ਰੱਖੇ, ਓਸਨੇ ਤੈਨੂੰ ਬੋਲਣ ਸ਼ਕਤੀ ਦਿਤੀ ਹੈ ਕਿ ਤੂੰ ਆਪਣੇ ਸਾਥੀਆਂ ਵਿਚ ਰਹਿਕੇ ਆਨੰਦ ਲੁੱਟਾਂ,ਓਸ ਨੇ ਤੇਰੇ ਦਿਮਾਗ