ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਨੂੰ ਸੋਚਣ ਦੀ ਤਾਕਤ ਬਖ਼ਸ਼ੀ ਹੈ ਤਾਂ ਜੋ ਤੂੰ ਓਸ ਦੀਆਂ ਕਾਰੀਗਰੀਆਂ ਦੇਖਕੇ ਓਸ ਦੀ ਬੰਦਗੀ ਕਰੇ।

ਓਸ ਸਿਰਜਨਹਾਰ ਨੇ ਆਪਣੇ ਕਾਨੂੰਨਾਂ ਵਿਚ ਤੇਰੇ ਜੀਵਨ ਦੀ ਅਗਵਾਈ ਵਾਸਤੇ ਵੀ ਇਕ ਨਿਯਮ ਮੁਕੱਰਰ ਕੀਤਾ ਹੈ, ਓਸ ਨੇ ਤੇਰੇ ਕੰਮ ਤੇਰੀ ਕੁਦਰਤ ਦੇ ਅਨੁਸਾਰ ਨੀਯਤ ਕੀਤੇ ਹਨ, ਓਸ ਦੇ ਹੁਕਮਾਂ ਦੀ ਪਾਲਨਾ ਕਰਨੀ ਤੇਰੇ ਵਾਸਤੇ ਸਖ ਅਤੇ ਅਨੰਦ ਦਾ ਕਾਰਨ ਹੈ।

ਹੇ ਬੰਦੇ। ਕਿਤੱਗਤਾ ਦੇ ਗੀਤਾਂ ਨਾਲ ਓਸ ਦੀ ਰਹਿਮਤ ਦੀ ਉਪਮਾ ਕਰ, ਓਸ ਦੇ ਪ੍ਰੇਮ ਦੀਆਂ ਅਜੀਬ ਚੀਜ਼ਾਂ ਉੱਤੇ ਵਿਚਾਰ ਕਰ, ਤੇਰਾ ਦਿਲ ਸ਼ੁਕਰ ਗੁਜ਼ਾਰੀ ਅਤੇ ਵਾਹਿਗੁਰੂ ਦੀ ਉਪਮਾ ਨਾਲ ਭਰ ਜਾਵੇ, ਤੇਰੀ ਜ਼ਬਾਨ ਵਿਚੋਂ ਓਸ ਦੀ ਉਪਮਾ ਤੇ ਭਗਤੀ ਦੇ ਲਫ਼ਜ਼ ਨਿਕਲਨ ਤੇ ਤੇਰੇ ਕੰਮਾਂ ਵਿਚ ਸਦ: ਓਸ ਦਾ ਭੌ ਤੇ ਪ੍ਰੇਮ ਪ੍ਰਗਟ ਹੋਣਾ ਚਾਹੀਦਾ ਹੈ।

ਵਾਹਿਗੁਰੂ ਸੱਚਾ ਅਤੇ ਨਿਆਇਕਾਰੀ ਹੈ, ਓਹ ਸਾਰਿਆਂ ਦਾ ਫ਼ੈਸਲਾ ਸੱਚ ਅਤੇ ਨਿਆਉਂ ਨਾਲ ਕਰਦਾ ਹੈ, ਕੀ ਓਸਨੇ ਆਪਣੇ ਨਿਯਮ ਤਰਸ ਅਤੇ ਮੇਹਰ ਨਾਲ ਨਹੀਂ ਬਣਾਏ? ਅਤੇ ਕੀ ਓਹ ਓਸ ਦੀ ਆਗਯਾ ਦੇ ਉਲਟ ਚੱਲਣ ਵਾਲਿਆਂ ਨੂੰ ਕਰੜੇ ਦੰਡ ਨਹੀਂ ਦੇਵੇਗਾ?

ਹੇ ਅਭਿਮਾਨੀ ਬੰਦੇ। ਏਹ ਨਾ ਸਮਝ ਕਿ ਚੁਕਿ ਤੈਨੂੰ ਸਜ਼ਾ ਮਿਲਨ ਵਿੱਚ ਦੇਰ ਲਗ ਰਹੀ ਹੈ, ਇਸ ਵਾਸਤੇ ਵਾਹਿਗੁਰੂ ਦਾ ਡੰਡਾ ਕਮਜ਼ੋਰ ਹੈ। ਤੂੰ ਏਸ ਖਿਆਲ ਨਾਲ ਵੀ ਜੀ ਨਾ ਪਰਚਾ ਕਿ ਓਹ, ਤੇਰੀਆਂ ਕਰਤੂਤਾਂ ਵਲੋਂ