ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਅੱਖਾਂ ਮੀਟ ਛੱਡਦਾ ਹੈ। ਉਸ ਦੀ ਅੱਖ ਸਾਰਿਆਂ ਦੇ ਦਿਲਾਂ ਦੇ ਭੇਤਾਂ ਨੂੰ ਵੇਖਦੀ ਹੈ ਅਤੇ ਸਭ ਦੇ ਪਾਪਾਂ ਨੂੰ ਯਾਦ ਰਖਦੀ ਹੈ, ਓਹ ਕਿਸੇ ਉੱਚੇ ਦਰਜੇ ਤੇ ਉੱਚੀ ਜ਼ਾਤ ਦਾ ਕਦੇ ਲਿਹਾਜ਼ ਨਹੀਂ ਕਰਦਾ।

ਵੱਡੇ ਅਤੇ ਛੋਟੇ, ਧਨਵਾਨ ਅਤੇ ਨਿਰਧਨ,ਸਿਆਣੇ ਅਤੇ ਮੁਰਖ ਭਾਵੇਂ ਕੋਈ ਹੋਣ ਜਦੋਂ ਓਹਨਾਂ ਦਾ ਆਤਮਾ ਪੰਜਾਂ ਤੱਤਾਂ ਦੇ ਸਰੀਰ ਦੀ ਕੈਦ ਵਿੱਚੋਂ ਨਿਕਲ ਜਾਵੇਗਾ, ਵਾਹਿਗੁਰੂ ਵਲੋਂ ਓਹਨਾਂ ਦੇ ਕਰਮਾਂ ਦੇ ਅਨੁਸਾਰ ਢੰਡ ਅਤੇ ਇਨਾਮ ਮਿਲੇਗਾ | ਓਸ ਵੇਲੇ ਪਾਪੀ ਥਰ ਥਰ ਕੰਬਦੇ ਅਤੇ ਡਰਦੇ ਹਨ, ਪਰ ਸੱਚਿਆਂ ਦੇ ਦਿਲ ਆਨੰਦ ਅਤੇ ਪ੍ਰਸੰਨ ਹੁੰਦੇ ਹਨ।

ਏਸ ਵਾਸਤੇ ਹੇ ਆਦਮੀ ਨੂੰ ਸਾਰੀ ਉਮਰ ਰੱਬ ਪਾਸੋਂ ਡਰਦੀ ਰਹ ਅਤੇ ਓਹਨਾਂ ਰਸਤਿਆਂ ਉਤੇ ਚੱਲ ਜੋ ਉਸ ਨੇ ਤੇਰੇ ਵਾਸਤੇ ਨੀਯਤ ਕੀਤੇ ਹੋਏ ਹਨ | ਸਿਆਣਪ ਪਾਸੋਂ ਸਿੱਖਯਾ ਲੈ, ਪਰਹੇਜ਼ਗਾਰੀ ਦੇ ਹੁਕਮ ਵਿਚ ਚੱਲ, ਨਿਆਓ ਨੂੰ ਆਪਣਾ ਆਗੂ ਬਣਾ, ਹਮਦਰਦੀ ਨਾਲ ਆਪਣੇ ਦਿਲ ਵਿਚ ਦਰਦ ਉਪਜਾ, ਅਤੇ ਵਾਹਿਗੁਰੂ ਦੀ ਭਗਤੀ ਤੇ ਕਿਗਰਤਾ ਨਾਲ ਆਪਣੀਆਂ ਨੇਕੀਆਂ ਨੂੰ ਵਧਾ, ਏਸ ਤਰਾਂ ਤੈਨੂੰ ਆਪਣੀ ਏਸੇ ਹਾਲਤ ਵਿਚ ਪ੍ਰਸੰਨਤਾ ਪ੍ਰਾਪਤ ਹੋਵੇਗੀ ਅਤੇ ਅੰਤ ਵਿਚ ਮੁਕਤੀ ਦਾ ਆਨੰਦ ਪ੍ਰਾਪਤ ਹੋਵੇਗਾ।

ਬੈਂਤ:-

ਕੀ ਇਹ ਮਜ਼ਹਬ ਹੈ ਹੋਰਾਂ ਨੂੰ ਬੁਰਾ ਕਹਿਣਾ?
ਕੀ ਇਹ ਮਜ਼ਹਬ ਹੈ ਸੱਚ ਤੋਂ ਦੂਰ ਜਾਣਾ?