ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)


ਦਿਓ,ਅਰ ਆਪ ਅੰਦਰ ਲੰਘਕੇਆਸਨ ਪੁਰ ਜਾ ਬੈਠੇ,ਅਤੇ
ਇੱਕ ਸਿੱਖ ਨੂੰ ਭੇਜਿਆ, ਜੋ ਡਿਉਢੀ ਵਿਚ ਸਿੱਖਖੜਾ ਹੈ,ਉਸ-
ਨੂੰ ਸੱਦ ਲਿਆਓ। ਸਿੱਖਦੇ ਨਾਲਲਹਿਣਾਜੀਨੇਆਕੇ ਡਿੱਠਾ ਜੋ
ਧਰਮ ਸਾਲਾ ਵਿਖੇ ਕੀਰਤਨ ਹੋ ਰਿਹਾ ਹੈ,ਉਹ ਦਰਸ਼ਨਦੇਖ
ਕੇ ਚਰਨੀਲੱਗਾ। ਬੇਨਤੀ ਕੀਤੀ-ਹੇਗੁਰੂਜੀਮੇਥੋਂਬੜੀਅਵੱਗਿਆ
ਹੋਈ, ਜੋ ਮੈਂ ਸਵਾਰ ਅਤੇ ਤੁਸੀਂ ਪੈਰ ਪਿਆਦੇ ਤੁਰਦੇਆਏ,
ਮੇਰੀ ਭੁਲ ਛਿਮਾ ਕਰੋ । ਸਾਂਤ ਰੂਪ ਗੁਰੂ ਅਰ ਸਬਦ
ਦੀ ਪ੍ਰੇਮਭਰੀ ਸੰਗਤ ਦਾ ਦਰਸ਼ਨ ਕਰਕੇ ਅਜਿਹਾ ਮਨ ਮ-
ਗਨ ਹੋਯਾ,ਜੋ ਪੈਰਾਂ ਦੇ ਘੁੰਗਰੂ ਖੋਹਲ ਦਿੱਤੇ।ਗੁਰੂ ਜੀਨੇ ਨਾਉਂ \
ਥਾਉਂ ਆਦਿਪੁਛਿਆ। ਲਹਿਣਾ ਜੀਨੈ ਆਖਿਆ ਲੱਖੀ ਜੰਗਲ
ਦੇ ਕੋਲ ਬੜੋਟੇ ਨਾਮੇ ਨੱਗਰ ਵਿਚੋਂ ਮੱਤੇ ਦੀ ਸਰਾਇਵਿਚ ਵੱਸੇ
ਅਤੇ ਹੁਣ ਖਹਿਰਿਆਂ ਦੇ ਖਡੂਰ ਵਿਚ ਵਸਦੇ ਹਾਂ ਜਾਤਦਾ
ਤੇ ਹੁਣਖੱਤ੍ਰੀ, ਲਹਿਣਾਮੇਰਾਨਾਉਂ,ਜ੍ਵਾਲਾਮੁਖੀਦੇਵੀਦੇਦਰਸ਼ਨਨੂੰ
ਚੱਲਿਆ ਸਾਂ, ਤੁਹਾਡੀਮਹਿਮਾਸੁਣਕੇ ਦਰਸ਼ਨਨੂਆਯਾ,ਸੋਧੰਨ
ਭਾਗ ਮੈਨੂੰ ਪੂਰਾ ਗੁਰੂ ਪਾਕੇ ਹੁਣਦੇਵੀਦੇਦਰਸ਼ਨਦੀਇੱਛਾਨਹੀਂ
ਰਹੀ । ਬਚਨ ਉਪਦੇਸ਼ ਸੁਣਕੇ ਮਨ ਸਾਂਤਿ ਹੋ ਗਿਆ ।