ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)


ਕੇ ਲੀੜੇ ਭਰ ਗਏ । ਘਰ ਗਿਆ ਮਾਤਾ ਚੋਣੀ ਜੀਨੇ ਦੇਖਕੇ
ਆਖਿਆ,ਇਹ ਚਿੱਕੜ ਦੇ ਜੋਗ ਸੀ?ਤੁਸੀਂ ਬੜੀਬੇਪਰਵਾਹੀ
ਕਰਦੇਹੋ,ਸਿੱਖਦੀਸਰਧਾਨਹੀੰਰਹਿਣ ਦਿੰਦੇ।ਗੁਰੂ ਜੀਆਖਿਆ
ਜੇਹੜਾ ਪੰਡ ਚੁੱਕਣ ਦੇ ਜੋਗ ਸੀ ਕਰਤਾਰ ਨੇ ਉਸੇ ਦੇ ਸਿਰ
ਉੱਤੇ ਧਰੀ ਹੈ । ਪਰ ਮਾਤਾ ਨੇ ਅਸਲੀ ਅਰਥ ਨਾ
ਸਮਝਕੇ ਕਿਹਾ ਵੇਖੋ ਚਿੱਕੜ ਨਾਲ ਇਸਦੇ ਲੀੜੇ ਭਰ ਗਏ
ਹਨ,ਸਿਰੋਂਚੋ ਚੋ ਕੇ ਪੈਰਾਂ ਤੋੜੀ ਆਯਾ ਹੈ ਗੁਰੂਜੀਕਿਹਾ ਭੋਲੀ
ਇਹ ਚਿੱਕੜ ਨਹੀਂ,ਏਹ ਸੱਚੀ ਦਰਗਾਹ ਦਾ ਕੇਸਰ ਹੈ-ਏਹ
ਇੱਕ ਪੰਡ ਚੁੱਕਣੀ ਔਖੀ ਸੀ, ਇਸਨੇਤਿੰਨਚੁੱਕ ਲੱਈਯਾਂ ਹਨ,
ਇਹ ਬੜਾ ਸਮਰੱਥ ਹੋਯਾ ਹੈ,ਤਾਂ ਮਾਤਾਨੇਡਿੱਠਾਜੋਉਹਸੱਚ ਮੁੱਚ
ਕੇਸਰ ਹੋਗਿਆ ॥
ਹੁਣ ਲਹਿਣਾ ਗੁਰੂ ਜੀ ਦੇ ਸੰਗ ਰਹਿਣ ਲਗਾ, ਸਵਾ
ਪਹਿਰ ਰਾਤ ਰਹਿੰਦੀ ਗੁਰੂ ਜੀ ਰਾਵੀ ਵਿਚ ਸ੍ਨਾਨਕਰਨ ਅਰ
ਕੰਠ ਤਕ ਪਾਣੀ ਵਿਚ ਖੜੇ ਹੋਕੇ ਸ੍ਰੀ ਜਪਜੀ ਦਾ ਪਾਠ ਕਰਦੇ
ਕਰਤਾਰ ਦੇ ਧ੍ਯਾਨ ਵਿਚ ਮਗਨ ਉਸਦੇ ਗੁਣ ਗਾਉਂਦੇਦਿਨ
ਚੜ੍ਹਾਦੇਣ-ਲਹਿਣਾ ਜੀ ਲੀੜੇ ਫੜੀ ਖੜੇ ਰਹਿਣ ਪ੍ਰਾਤਕਾਲ