ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)


ਫੇਰ ਬਸਤ੍ਰ ਪਹਿਰਕੇ ਧਰਮਸਾਲਾ ਵਿਖੇ ਸਤ੍ਯ ਉਪਦੇਸ਼ ਦੇਕੇ
ਸੰਗਤ ਦੇ ਭਰਮ ਨਿਵਰਤ ਕਰਨ । ਇੱਕ ਦਿਨ ਭਾਈ
ਭਗੀਰਥ ਅਰ ਭਾਈ ਬੁੱਢਾ ਅਰ ਇੱਕਭਾਈਸੁਧਾਰਾ ਇਨ੍ਹਾਂ
ਤਿੰਨਾਂਨੈ ਵਿਚਾਰ ਕੀਤਾਭਈ ਲਹਣਾ ਬੜੀਟਹਿਲਕਰਦਾ ਹੈ,
ਅਸੀਂ ਭੀ ਨਾਲ ਚਲੀਯੇ ਸੋ ਤਿੰਨੇ ਨਦੀ ਦੇ ਕੰਢੇ ਕੋਲ ਵਾਰ
ਬੈਠ ਰਹੇ-ਸਿਆਲ ਮਾਂਹ ਉਤੋਂ ਕਾਲੀਘਟਾਆਈ ਅਰਠੰਡੀ
ਸੀਤ ਪੌਣ ਦੇ ਝਕੋਲੇ ਆਉਣ ਅਰ ਗੜਾ ਬਰਸੇ ਤਿੰਨੇ ਸਿੱਖ
ਬੈਠੇ ਬੈਠੇ ਸੁੰਨ ਹੋਗਏ ਸੀਤ ਨਾਲ ਕੰਬ ਦੇ ਘਰ ਆਏ, ਅੱਗ
ਸੇਕੀ ਤਾਂ ਸੁਰਤ ਆਈ, ਪਰ ਲਹਿਣਾ ਜਿਉਂਦਾ ਤਿਉਂ ਖੜਾ
ਰਿਹਾ । ਦਿਨ ਚੜ੍ਹੇ ਗੁਰੂ ਜੀ ਨਦੀਤੇ ਬਾਹਰ ਨਿੱਕਲਕੇਕਿਹਾ
ਲਹਿਣਾ ਤੂੰ ਧੰਨ ਹੈਂ, ਤੈਂਅਪਣਾ ਪਰੋਜਨ ਪਾਲਿਆਹੇ।ਇੱਕ
ਵਾਰੀ ਲਹਿਣੇ ਨੈ ਵਿਚਾਰਿਆ ਭਈ ਗੁਰੂਜੀਠੰਡ ਵਿਚ ਸੀਤ
ਸਹਾਰਦੇ ਅਰ ਤਪ ਕਰਦੇ ਹਨ ਅਰ ਮੈਂ ਟਹਿਲੀਆ ਕਲ
ਸੁਖ ਭੋਗਦਾ ਹਾਂ ਏਹ ਚੰਗਾ ਨਹੀਂ,ਦੂਜੇਭਲਕ ਲਹਿਣਾ ਜੀ
ਬੀ ਨਦੀ ਵਿਚ ਵੜ ਰਹੇ ਦਿਨ ਚੜ੍ਹੇ ਬਾਹਰ ਨਿੱਕਲੇਤਾਂਦੇਹ
ਸੁੁੰਨ ਹੋਗਈ ਸੀ, ਕੰਬਦਿਆਂ ਵੇਖਕੇ ਗੁਰੂ ਜੀ ਕਿਹਾ।