ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )


ਓਅੰਕਾਰ ਬਾਣੀ ਦੱਖਣ ਵਿੱਚ ਉਚਾਰੀ -ਅੰਗਦ ਜੀ ਨਾਲ
ਰਹੇ-ਉਪਰੰਦਕਰਤਾਰਪੁਰਵਿਖੇ ਗੁਰੂਜੀਆਏ,ਤਾਂ ਸੇਵਾ ਵਿਚ
ਅੰਗਦ ਜੀ ਸਦਾ ਸਵਾਧਾਨ ਰਹਿਣ ॥
ਗੁਰਜੀਨੇਕਈਖੇਤਬਿਜਵਾਏ-ਅੰਨ ਅਤੋਟ ਆਯਾ ਲੰਗਰ
ਵਿਚ ਮਨਬਾਂਛਤਭੋਜਨ ਮਿਲਨ,ਚਾਰਵਰਨ ਹਿੰਦੂ ਮੁਸਲਮਾਨ
ਜੋ ਆਵੇ ਸੋ ਰੱਜ ਰੱਜ ਪ੍ਰਸ਼ਾਦ ਖਾਵੇ, ਸੰਗਤ ਚਾਰ ਚਫੇਰਿਓ
ਆਈ,ਸਾਧਅਤੀਤ, ਗ੍ਰਿਹਸਤੀ ਚੱਵੀ ਹਜ਼ਾਰ ਦੀ ਭੀੜ ਜੁੜ
ਗਈ,ਅਰਮੀਂਹਜੋਰਦਾ ਲੱਥਾ,ਤਿੰਨਦਿਨ ਅਖੰਡਵਰਖਾ ਹੋਈ
ਲੰਗਰ ਤਿਆਰ ਨਾ ਹੋ ਸੱਕੇ । ਤਾਂ ਗੁਰੂ ਜੀ ਖੇਤ ਵਿਚ
ਗਏ ਅਰ ਆਪਣੇਪੁਤ੍ਰਾਂ ਨੂੰ ਸੱਦਕੇ ਆਖਿਆ ਕਿ ਮੈਨੂੰ ਲੋਕਾਂ
ਉੱਤੇਦਯਾਆਉਂਦੀ ਹੈ, ਕਿੰਉਂ ਜੋ ਓਹ ਤਿੰਨਾਂ ਦਿਨਾਂ ਦੇ ਭੁੱਖ
ਹਨ, ਅਰ ਮੇਰੇ ਨਾਲ ਰਹਿੰਦੇ ਹਨ-ਅਤੇ ਉਨ੍ਹਾਂਦੇ ਕੋਲ ਖਾਣ
ਨੂੰ ਕੁਛ ਨਹੀਂ ਅਰ ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਨੂੰ ਭੁਖੇ
ਰੱਖਾਂ ਅਜਿਹਾ ਨਾ ਹੋਵੇ ਜੋ ਏਹ ਨਿਤਾਣੇ ਹੋ ਜਾਣ । ਸ੍ਰੀਚੰਦ
ਲਖਮੀ ਚੰਦ ਜੀ ਸਾਹਿਬ ਜ਼ਾਦਿਆਂ ਨੇ ਕਿਹਾ ਐਨੀ ਭੀੜ
ਨੂੰ ਅਜਿਹੇ ਮੀਂਹ ਵਸਦੇ ਵਿਚ ਕਿਸਤਰਾਂ ਰਜਾਈਯੇ,