ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)


ਇਤਨੀਆਂ ਰੋਟੀਆਂ ਕਿੱਥੋਂ ਲਿਆਈਯੇ ? । ਗੁਰੂ ਜੀ ਨੇ
ਕਿਹਾ ਇਸ ਕਿੱਕਰ ਦੇ ਬ੍ਰਿਛ ਉੱਤੇ ਚੜ੍ਹ ਜਾਓ ਅਰ ਇਸ
ਨੂੰ ਹਿਲਾਓ ਤਾਂ ਮੇਵੇ ਮਿਠਾਈ ਦੀ ਵਰਖਾ ਹੋਵੇਗੀ ਅਰਸੰਗਤ
ਰੱਜੇਗੀ । ਸ੍ਰੀਚੰਦ ਜੀ ਨੇ ਕਿਹਾ ਕੰਡੇ ਡਿੱਗਣਗੇਯਾਂ ਕੌੜੀਆਂ
ਫਲੀਆਂ ਵੱਸਣ ਗੀਆਂ, ਸਗਮਾਂ ਹੇਠਾਂ ਬੈਠਣ ਦਾ ਸੁਖ
ਬੀ ਜਾਏਗਾ । ਤਾਂ ਗੁਰੂ ਜੀ ਲਖਮੀਚੰਦ ਜੀ ਨੂੰ ਕਿਹਾ,
ਪੁਤ੍ਰ ਤੂੰ ਉੱਤੇ ਚੜ੍ਹ ਅਰ ਬ੍ਰਿਛੁ ਨੂੰ ਹਲੂਣਾ ਦਿਹ ਲਖਮੀ
ਚੰਦ ਨੇ ਆਖਿਆ ਕਦੀ ਅੱਗ ਬੀ ਇਹ ਗੱਲ ਹੋਈ ਹੈ ?
ਕਦੀ ਬਿਰਛਾਂ ਨਾਲੋਂ ਮਿਠਾਈਆਂ ਪਕਵਾਨ ਲੱਥੇ ਹਨ ?
ਤਦ ਸੰਗਤ ਨੂੰ ਦੁਖੀ ਦੇਖਕੇ ਗੁਰੂ ਜੀ ਨੇ ਅੰਗਦ ਨੂੰ
ਕਿਹਾ। ਅੰਗਦ ਜੀ ਸੱਤ ਬਚਨ ਕਹਿਕੇ ਤੁਰਤ ਉੱਤੇ ਚੜ੍ਹ
ਗਏ ਅਰ ਬ੍ਰਿਛ ਨੂੰ ਝਝੂਣਿਆਂ ਤਾਂ ਲਡੂ ਪੇੜਾ ਜਲੇਬੀ ਪੂੜੀ
ਪਰਾਕੜੀ ਪਕਵਾਂਨਾਂ ਦੀ ਵਰਖਾ ਹੋਈ, ਅਬਾਰ ਲੱਗ ਗਏ
ਗੁਰੂ ਜੀ ਦੀ ਅਗ੍ਯਾ ਪਇਕੇ ਸੰਗਤ ਖਾਇਕੇ ਤ੍ਰਿਪਤ
ਹੋਈ ਜਸ ਗਾਉਣ ਲੱਗੀ । ਜੋ ਧੰਨ ਗੁਰੂ ਜੀ ਅਤੇ ਧੰਨ
ਅੰਗਦ ਜੀ ਹੈ । ਅੰਗਦ ਜੀ ਨੇ ਕਿਹਾ ਨਾ ਇਹ ਸ਼ਕਤੀ ਮੇਰੇ