ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)


ਵਿਚ ਹੈ ਅਤੇ ਨਾ ਬ੍ਰਿਛ ਨਾਲ ਮਿਠਾਈਸੀ-ਇਹ ਸ਼ਕਤੀ ਗੁਰੂ
ਜੀ ਦੇ ਬਚਨਾ ਵਿਚ ਹੈ । ਗੁਰੂ ਜੀ ਕਿਹਾ ਬਚਨ ਸਫਲ
ਹਨ ਪਰ ਮੰਨਨ ਵਾਲੇ ਫਲ ਪਾਉਂਦੇ ਹਨ ਗੁਰੂ ਜੀ ਦੇ ਪੁਤ੍ਰ
ਪਛਤਾਏ, ਜੇ ਜਾਣਦੇ ਤਾਂ ਅਸੀਂ ਬਚਨ ਨਾ ਫੇਰਦੇ । ਜੇਹੜੀ
ਸੰਗਤ ਰੱਜੀ ਸੋ ਭੀੜਭਾੜ ੨੪ ਹਜਾਰ ਦੀ ਸੀ। ਆਗ੍ਯਾਕਾਰੀ
ਦੀ ਪਰਤੀਤ ਬਹੁਤਿਆਂ ਦੇ ਹਿਰਦੇ ਵਿਚ ਆਈ ॥

ਕਾਂਡ ੫


ਗੁਰੂ ਜੀ ਨੇ ਅੰਗਦ ਜੀ ਨੂੰ ਤਾਂ ਚੰਗੀ ਤਰਾਂ ਪਰਖ
ਲਿਆ ਪਰ ਹੁਣ ਇਹ ਵਿਚਾਰ ਹੋਯਾ ਜੋ ਇੱਕ ਦੋ ਵਾਰ
ਹੋਰ ਪ੍ਰੀਖ੍ਯਾ ਕੀਤੀ ਜਾਏ ਜਿਸ ਕਰਕੇ ਪੁਤ੍ਰਾਂ ਦਾ ਹੰਕਾਰਮਿਟ
ਜਾਏ, ਅਰ ਜਾਣ ਲੈਣ ਜੋ ਏਹ ਅਧਿਕਾਰੀ ਹੈ, ਅਰਸੰਗਤ
ਦੀ ਪਰਤੀਤ ਦ੍ਰਿੜ ਹੋਵੇ ਇੱਕ ਰਾਤ ਨੂੰ ਅੱਧੀ ਰਾਤ
ਜਾਂਦੀ ਤਕ ਕੀਰਤਨ ਹੋਕੇ ਭੋਗ ਪਿਆ, ਆਪੋ ਅਪਣੇ
ਬਿਸਤਰੇ ਪਰ ਸਭ ਨੇ ਬਿਸਰਾਮ ਪਾਯਾ ਗੁਰੂ ਜੀ
ਬਚਨ ਕੀਤਾ ਸਾਡੇ ਕੱਪੜੇ ਮੈਲੇ ਹੋਗਏ ਹਨ, ਪੁਤ੍ਰ ਸ੍ਰੀ ਚੰਦ,