ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)


ਲੈਂਦੇ ਹਾਂ । ਤਾਂ ਗੁਰੂ ਜੀ ਨੇ ਅੰਗਦ ਜੀ ਨੂੰ ਕਿਹਾ, ਇਨ੍ਹਾਂ
ਸੱਤਿ ਬਚਨ ਕਹਿਕੇ ਵਿਚ ਹੱਥ ਪਾਯਾਜੋਕਟੋਰਾਤਰਕੇ ਉੱਤੇ
ਆਗਿਆ ਸੁਖਾਲਾ ਹੀ ਕੱਢਕੇ ਅੱਗੇਲਿਆ ਧਰਿਆ। ਗੁਰੂ
ਜੀ"ਨਿਹਾਲ" ਕਹਿਕੇ ਮਹਿਲਨੂੰ ਕਿਹਾ ਸੁਲੱਖਣੀ ਵੇਖਏਹ
ਤੇਰੇ ਦੋ ਪੁਤ੍ਰ ਏਹ ਇੱਕ ਮੇਰਾ ਆਗ੍ਯਾ ਕਾਰੀ ਪੁਤ੍ਰ
। ਮਾਤਾ ਨੇ ਸ੍ਰੀ ਚੰਦ, ਲਖਮੀ ਚੰਦ ਜੀ ਨੂੰ ਸਮਝਾਯਾ, ਜੋ
ਪਿਤਾ ਦੀ ਆਗਯਾ ਵਿਚ ਚੱਲੋ ਗੁਰੂ ਜੀ ਪ੍ਰਸੰਨ ਹੋਣਗੇ ਤਾਂ
ਇਸ ਗੱਦੀ ਦੇ ਜੋਗ ਹੋਵੋਗੇ । ਉਪਰੰਦ ਇਕ ਦਿਹਾੜੇ
ਇਸੇ ਤਰਾਂ ਮੋਈ ਹੋਈ ਚੂਹੀ ਨੂੰ ਬਾਹਰ ਸੁਟਣਦੀ ਆਗਯਾ
ਹੋਈ । ਇਸ ਵਿਚ ਬੀ ਗੁਰੂ ਅੰਗਦ ਜੀ ਸਵਧਾਨ ਰਹੇ ।
ਹੁਣ ਭਾਈ ਬੁੱਢਾ ਜੀ ਦੇ ਮਨ ਵਿਚ ਕੁਛ ਅਹੰਕਾਰ
ਸੀ, ਭਈ ਮੈਂ ਗੁਰੂ ਜੀਦਾ ਆਗਯਾ ਕਾਰੀ ਸਿੱਖ ਹਾਂ ਇਸ
ਦੇ ਮਿਟਾਉਣ ਲਈ ਅੱਧੀ ਰਾਤ ਵੇਲੇ ਗੁਰੂ ਜੀ ਕਿਹਾ ਭਾਈ
ਬੁੱਢਾ ਜੀ ਵੇਖ, ਰਾਤ ਕਿੰਨੀ ਰਹਿੰਦੀ ਹੈ ? । ਸਾਡੇ
ਸਨਾਨ ਦਾ ਵੇਲਾ ਹੈ, ਰਾਤ ਸਵਾ ਪਹਿਰ ਹੈ ਕਿ ਦਿਨ ਚੜ੍ਹ
ਆਯਾ ਹੈ? ਭਾਈ ਬੁੱਢੇ ਕਿਹਾ, ਗੁਰੂ ਜੀਰਾਤ ਅੱਧੀ ਹੈ, ਗੁਰੂ