ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)


ਕਾਂਡ ੬


ਖਡੂਰ ਨਾਮੇ ਨੱਗਰ ਦੇ ਬਾਹਰ ਨਿਹਾਲੀ ਨਾਮੇ ਜਟੀ
ਜਿਸਦਾ ਪੇਕਾ ਨਾਉਂਭਿਰਾਈਸੀਗੋਸ਼ਾਲਾ ਵਿਚ ਗੋਹਾ ਪੱਥਦੀ
ਨੇ ਦੂਰੋਂ ਅੰਗਦ ਜੀ ਨੂੰ ਆਉਂਦੇ ਡਿੱਠਾ-ਤਨਮਨ ਖਿੜ ਆਯਾ,
ਚਰਨੀਂ ਆਣ ਲੱਗੀ ਅਤੇ ਸੁੱਖ ਪੁੱਛੀ । ਅੰਗਦ ਜੀ ਨੂੰ
ਜੋ ਗੁਰੂ ਨਾਨਕ ਜੀ ਦਾ ਵਿਛੋੜਾ ਲੱਗਰਿਹਾਸੀ,ਸੋ ਗੁਰੂਨਾਨਕ
ਜੀਦਾ ਜਸ ਗਾਉਂਦੇ ਅਰ ਸਾਖੀਆਂ ਸੁਣਾਉਂਦੇ ਅਜਿਹੇਗਦਰਦ
ਹੋਏ, ਜੋ ਇਹ ਆਖਕੇ "ਕਿਜਿਨ੍ਹਾਂ ਅੱਖੀਆਂ ਨਾਲਗੁਰੂ ਜੀਦਾ
ਦਰਸ਼ਨ ਡਿੱਠਾ, ਉਨ੍ਹਾਂ ਨਾਲ ਹੁਣ ਹੋਰ ਕਿਸੇ ਦੇ ਦੇਖਣ
ਦੀ ਇਛਆ ਨਹੀਂ ਹੈ " ਚੁਪ ਹੋ ਰਹੇ । ਦੋ ਘੜੀਆਂ ਪਿੱਛੋੋਂ
ਕਿਹਾ ਇੱਕ ਕੋਠੜੀ ਸਾਨੂੰਦੇਹਜੋਇਕੰਤਬੈਠਵਾਹਿਗੁਰੂ ਜੀ ਦਾ
ਧਿਯਾਨ ਲਾਈਯੇ, ਜਿੱਥੇ ਕੋਈ ਬੁਲਾਵੇ ਨਹੀਂ-ਖਾਣ ਪੀਣਦੀ
ਕੋਈ ਲੋੜ ਨਹੀਂ-ਜੰਦਰਾ ਬਾਹਰੋਂ ਲਾ ਛੱਡ ਅੱਠੀਂ ਪਹਿਰੀਂ
ਇੱਕ ਘੜਾ ਪਾਣੀ ਦਾ ਅੰਦਰ ਰੱਖ ਦੇਣਾ, ਅਰ ਸਾਡਾ ਪਤਾ
ਕਿਸੇਨੂੰ ਨਹੀਂ ਦੱਸਣਾ ॥