ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)


ਹਾਂ ! ਇੱਕ ਹੋਰ ਆਯਾਉਸਨੇ ਦੋ ਮਹੀਨੇਸੁਣਾਏ ਇੱਕ ਹੋਰਨੇ
ਚਾਰ ਕਹੇ,ਹੋਰ ਨੇਛੇਆਣ ਸੁਨਾਏ-ਬੁੱਢਾਜੀ ਚੁੱਪ ਹੋਰਹੇ,ਮਨ
ਦਾ ਹੰਕਾਰ ਦੂਰ ਹੋ ਗਿਆ ਜੋ ਇਹ ਧੰਨ ਹਨ । ਇਨ੍ਹਾਂ
ਸਭਣਾਂ ਨੂੰ ਲੰਗਰ ਲਾ ਦਿੱਤਾ ਭੀੜ ਸਮਾਵੇ ਨਹੀਂ ਤ੍ਰਿਹਾਵਲੀ
ਕੜਾਹਪ੍ਰਸ਼ਾਦ ਹੋਣ । ਇੱਕ ਦਿਨ ਗੁਰੂ ਜੀਨੇ ਪੁਛਿਆ, ਭਈ
ਤੇਰਾ ਨਾਉਂ ਬੁੱਢਾ ਕਿਕੁਰ ਹੋਯਾ ਅਰਤੇਰੇਉੱਤੇਗੁਰੁਜੀਦੀਖੁਸ਼ੀ
ਕਿਸਤਰਾਂ ਹੋਈ,ਤਾਂ ਬੁੱਢਾ ਜੀਨੈ ਆਪਣੀ ਸਾਰੀਕਥਾ ਸੁਣਾਈ
ਜੋਮੈੈਂ ਬਾਲ ਅਵਸਥਾ ਵਿੱਚਚੌਂਕੇ ਵਿਖੇ ਬੈਠਿਆਂਨਿਕੀਆਂਲੱਕ
ੜੀਆਂਨੂੰ ਅੱਗ ਲੱਗੀ ਵੇਖਕੇ ਮੌਤਤੇ ਡਰਦਿਆਂ ਮਾਂ ਨੂੰ ਪੁਛਿਆ
ਕਿਜਿਸਤਰਾਂ ਨਿੱਕੀਆਂਲੱਕੜੀਆਂ ਨੂੰ ਅੱਗ ਪਹਿਲ ਲੱਗਦੀ ਹੈ
ਇਸੇਤਰਾਂਕਾਲ ਸਾਨੂੰ ਮਾਰੇਗਾ ? ਮਾਂਨੈਕਿਹਾਪੁਤ੍ਰ !ਅਸੀਂ ਜੋਬੈਠੇ
ਹਾਂ-ਫੇਰ ਇੱਕ ਦਿਨ ਫੌਜ ਸਰਕਾਰੀ ਨੇ ਸਾਡੀਹਰੀਹਰੀਖੇਤੀ
ਵੱਢ ਲਈ। ਤਾਂ ਮੈਂ ਪਿਤਾ ਨੂੰ ਕਿਹਾ, ਜੋ ਖੇਤੀ ਨੂੰ ਬਚਾਓ,
ਤਾਂ ਉਸਉੱਤਰ ਦਿੱਤਾ ਜੋ ਸਰਕਾਰੀ ਸਪਾਹੀਆਂ ਦੇਅੱਗੇਸਾਡੀ
ਕੀ ਚੱਲਦੀ ਹੈ! ਤਾਂ ਮੈਂ ਕਿਹਾ ਜੇ ਇਨ੍ਹਾਂ ਸਪਾਹੀਆਂ ਅੱਗੇ
ਤੁਹਾਡੀ ਕੁਛ ਨਹੀਂ ਚੱਲਦੀ ਤਾਂ ਮੌਤ ਦੇ ਅੱਗੇ ਤੁਹਾਡੀ